ਪਾਕਿਸਤਾਨ ਵੱਲੋਂ ਰਿਹਾਅ ਕੀਤੇ 203 ਭਾਰਤੀ ਕੈਦੀ ਵਤਨ ਪੁੱਜੇ

ਅੰਮ੍ਰਿਤਸਰ : ਭਾਰਤ-ਪਾਕਿਸਤਾਨ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਤਹਿਤ ਅੱਜ ਗੁਆਂਢੀ ਦੇਸ਼ ਪਾਕਿਸਤਾਨ ਨੇ ਆਪਣੀਆਂ ਜੇਲ੍ਹਾਂ ਵਿਚ ਪਿਛਲੇ ਲੰਮੇ ਸਮੇਂ ਤੋਂ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ 203 ਭਾਰਤੀ ਕੈਦੀ ਮਛੇਰਿਆਂ ਨੂੰ ਅੱਜ ਵਾਹਗਾ-ਅਟਾਰੀ ਸਰਹੱਦ ਰਾਹੀਂ ਵਤਨ ਵਾਪਸ ਰਿਹਾਅ ਕੀਤਾ ਗਿਆ, ਦੇਰ ਰਾਤ ਵਤਨ ਪਰਤਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਕੱਤਰ ਪ੍ਰਤਾਪ ਸਿੰਘ, ਮੈਨੇਜਰ ਸਤਨਾਮ ਸਿੰਘ ਸਰਾਏ, ਸੁਪਰਡੈਂਟ ਸ਼੍ਰੋਮਣੀ ਕਮੇਟੀ ਰਜਿੰਦਰ ਸਿੰਘ ਰੂਬੀ ਅਟਾਰੀ ਦੇ ਉਚੇਚੇ ਯਤਨਾਂ ਸਦਕਾ ਪਿਛਲੇ ਦੋ ਦਿਨ ਤੋਂ ਭੁੱਖ ਦੀ ਮਾਰ ਝੱਲਦੇ ਆ ਰਹੇ ਭਾਰਤੀ ਮਛੇਰਿਆਂ ਲਈ ਅਟਾਰੀ ਸਰਹੱਦ ਵਿਖੇ ਦੇਰ ਰਾਤ ਲੰਗਰ ਪ੍ਰਸ਼ਾਦਾ ਦਾ ਪ੍ਰਬੰਧ ਕੀਤਾ ਗਿਆ।

ਭਾਰਤੀ ਮਛੇਰੇ ਖੁਸ਼ੀ-ਖੁਸ਼ੀ ਕਰਾਚੀ ਪਾਕਿਸਤਾਨ ਦੀ ਲਾਡੀ ਜੇਲ੍ਹ ਤੋਂ ਰੇਲ ਗੱਡੀ ਰਾਹੀਂ ਲਾਹੌਰ ਉਪਰੰਤ ਦੇਰ ਰਾਤ ਪਾਕਿਸਤਾਨ ਤੋਂ ਵਾਹਗਾ ਸਰਹੱਦ ਰਸਤੇ ਅਟਾਰੀ ਆਪਣੇ ਵਤਨ ਪੁੱਜੇ ਗਏ ਹਨ। ਰਿਹਾਅ ਹੋ ਕੇ ਵਤਨ ਪੁੱਜੇ ਭਾਰਤੀ ਮਛੇਰਿਆਂ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ-ਪਾਕਿ ਪੀਸ ਫਾਊਂਡੇਸ਼ਨ ਅਤੇ ਡੈਮੋਕ੍ਰੇਸੀ ਦੇ ਆਗੂ ਸੀਨੀਅਰ ਪੱਤਰਕਾਰ ਜੇਤਿਨ ਦੇਸਾਈ ਨੇ ਕਿਹਾ ਕਿ ਆਪਣੇ ਪਰਿਵਾਰਾਂ ਦੀ ਰੋਜ਼ੀ-ਰੋਟੀ ਲਈ ਭਾਰਤੀ ਸਮੁੰਦਰ ਦੇ ਗੁਜਰਾਤ ਸਮੁੰਦਰ ਰਸਤੇ ਮੱਛੀਆਂ ਫੜਦੇ ਸਮੇਂ ਭਾਰਤ ਤੋਂ ਪਾਕਿਸਤਾਨ ਦੀ ਹੱਦ ਅੰਦਰ ਦਾਖ਼ਲ ਹੋਣ ’ਤੇ 203 ਕੈਦੀ, ਜੋ ਪਿਛਲੇ 24 ਮਹੀਨਿਆਂ ਤੋਂ ਲੈ ਕੇ 30 ਮਹੀਨਿਆਂ ਵਿਚ ਪਾਕਿਸਤਾਨ ਦੀ ਜਲਸੈਨਾ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਨ, ਉਹ ਭਾਰਤੀ ਮਛੇਰੇ ਜੋ ਪਾਕਿਸਤਾਨ ਦੇ ਕਰਾਚੀ ਦੀਆਂ ਜੇਲ੍ਹਾਂ ਵਿਚ ਬੰਦ ਸਨ, ਨੂੰ ਪਾਕਿਸਤਾਨ ਤੋਂ ਭਾਰਤ ਵਾਪਸ ਵਤਨ ਆਉਣਗੇ।

Add a Comment

Your email address will not be published. Required fields are marked *