ਅਦਾਕਾਰਾ ਆਲੀਆ ਭੱਟ ਦੇ ਨਾਨੇ ਦਾ ਹੋਇਆ ਦਿਹਾਂਤ

ਮੁੰਬਈ : ਅਦਾਕਾਰਾ ਸੋਨੀ ਰਾਜ਼ਦਾਨ ਦੇ ਪਿਤਾ ਅਤੇ ਆਲੀਆ ਭੱਟ ਦੇ ਨਾਨਾ ਨਰਿੰਦਰਨਾਥ ਰਾਜ਼ਦਾਨ ਦਾ ਲੰਬੀ ਬਿਮਾਰੀ ਤੋਂ ਬਾਅਦ ਹਸਪਤਾਲ ਵਿਚ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਆਲੀਆ ਭੱਟ ਦੇ ਨਾਨੇ ਨੇ 95 ਸਾਲ ਦੀ ਉਮਰ ‘ਚ ਆਖ਼ਰੀ ਸਾਹ ਲਿਆ। ਇਸ ਦੁਖਦ ਖ਼ਬਰ ਦੀ ਜਾਣਕਾਰੀ ਖੁਦ ਸੋਨੀ ਰਾਜ਼ਦਾਨ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਰਾਹੀਂ ਸਾਂਝੀ ਕੀਤੀ ਹੈ।

ਆਲੀਆ ਭੱਟ ਦੀ ਮਾਂ ਸੋਨੀ ਰਾਜ਼ਦਾਨ ਨੇ ਆਪਣੇ ਪਿਤਾ ਦੀ ਤਸਵੀਰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਕੇ ਇਕ ਲੰਬੀ ਪੋਸਟ ਲਿਖੀ ਹੈ। ਸੋਨੀ ਨੇ ਲਿਖਿਆ, “ਡੈਡੀ, ਦਾਦਾ ਜੀ, ਨਿੰਦੀ, ਧਰਤੀ ‘ਤੇ ਸਾਡੇ ਦੂਤ, ਅਸੀਂ ਤੁਹਾਨੂੰ ਆਪਣਾ ਬੁਲਾਉਣ ਲਈ ਬਹੁਤ ਸ਼ੁਕਰਗੁਜ਼ਾਰ ਹਾਂ। ਆਪਣੀ ਚਮਕੀਲੀ ਗਲੋਅ ਵਿਚ ਡੁੱਬੀ ਹੋਈ ਜ਼ਿੰਦਗੀ ਜਿਊਣ ਲਈ ਬਹੁਤ ਧੰਨਵਾਦੀ ਹਾਂ। ਤੁਹਾਡਾ ਦਿਆਲੂ, ਪਿਆਰ ਕਰਨ ਵਾਲੀ ਤੇ ਕੋਮਲ ਆਤਮਾ ਨੂੰ ਛੂਹ ਕੇ ਹਸੀ ਹਾਂ।  ਤੁਸੀਂ ਸਾਡਾ ਇੱਕ ਟੁਕੜਾ ਆਪਣੇ ਨਾਲ ਲੈ ਗਏ ਹੋ ਪਰ ਅਸੀਂ ਕਦੇ ਵੀ ਤੁਹਾਡੀ ਰੂਹ ਤੋਂ ਵੱਖ ਨਹੀਂ ਹੋਵਾਂਗੇ। ਇਹ ਸਾਡੇ ਸਾਰਿਆਂ ਵਿਚ ਜਿਊਂਦਾ ਰਹੇਗਾ ਅਤੇ ਹਮੇਸ਼ਾ ਸਾਨੂੰ ਤੁਹਾਡੀ ਯਾਦ ਦਿਵਾਉਂਦਾ ਰਹੇਗਾ ਕਿ ਜ਼ਿੰਦਾ ਰਹਿਣ ਦਾ ਅਸਲ ਵਿਚ ਕੀ ਮਤਲਬ ਹੈ। ਤੁਸੀਂ ਜਿੱਥੇ ਵੀ ਹੋ, ਤੁਹਾਡੇ ਉਸ ਖੂਬਸੂਰਤ ਹਾਸੇ ਕਾਰਨ ਹੁਣ ਇਹ ਇੱਕ ਖੁਸ਼ਹਾਲ ਸਥਾਨ ਹੋਵੇਗਾ। ਮੂਰਖ, ਸੁੰਦਰ, ਮਜ਼ਾਕੀਆ ਮੁੰਡੇ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ, ਜਦੋਂ ਤੱਕ ਅਸੀਂ ਦੁਬਾਰਾ ਨਹੀਂ ਮਿਲਦੇ।”

ਆਲੀਆ ਭੱਟ ਨੇ ਆਪਣੇ ਨਾਨੇ ਨੂੰ ਯਾਦ ਕਰਦੇ ਹੋਏ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ। ਇਸ ਵੀਡੀਓ ‘ਚ ਆਲੀਆ ਦੇ ਨਾਨਾ ਜੀ ਕੇਕ ਕੱਟਦੇ ਨਜ਼ਰ ਆ ਰਹੇ ਹਨ ਅਤੇ ਉਹ ਸਾਰਿਆਂ ਨੂੰ ਮੁਸਕਰਾਉਣ ਲਈ ਵੀ ਕਹਿ ਰਹੇ ਹਨ। ਵੀਡੀਓ ‘ਚ ਰਣਬੀਰ ਕਪੂਰ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਨਾਲ ਆਲੀਆ ਭੱਟ ਨੇ ਆਪਣੇ ਨਾਨੇ ਨੂੰ ਇੱਕ ਇਮੋਸ਼ਨਲ ਨੋਟ ਵੀ ਲਿਖਿਆ ਹੈ। ਆਲੀਆ ਨੇ ਲਿਖਿਆ, ”93 ਤੱਕ ਗੋਲਫ ਖੇਡੀ, 93 ਤੱਕ ਕੰਮ ਕੀਤਾ, ਸਭ ਤੋਂ ਵਧੀਆ ਆਮਲੇਟ ਬਣਾਇਆ, ਵਧੀਆ ਕਹਾਣੀਆਂ ਸੁਣਾਈਆਂ, ਵਾਇਲਨ ਵਜਾਇਆ, ਆਪਣੀ ਪੋਤੀ ਨਾਲ ਖੇਡਿਆ, ਕ੍ਰਿਕੇਟ ਨੂੰ ਪਿਆਰ ਕੀਤਾ,  ਆਪਣੇ ਪਰਿਵਾਰ ਨੂੰ ਆਖਰੀ ਪਲ ਤੱਕ ਪਿਆਰ ਕੀਤਾ। ਮੇਰੀ ਜ਼ਿੰਦਗੀ ਨੂੰ ਪਿਆਰ ਕੀਤਾ! ਮੇਰਾ ਦਿਲ ਉਦਾਸੀ ਨਾਲ ਭਰਿਆ ਹੋਇਆ ਹੈ ਪਰ ਖੁਸ਼ੀ ਨਾਲ ਵੀ ਭਰਿਆ ਹੋਇਆ ਹੈ.. ਕਿਉਂਕਿ ਮੇਰੇ ਨਾਨਾ ਨੇ ਸਾਨੂੰ ਖੁਸ਼ੀ ਦਿੱਤੀ ਹੈ ਅਤੇ ਅਸੀਸ ਅਤੇ ਸ਼ੁਕਰਗੁਜ਼ਾਰ ਮਹਿਸੂਸ ਕਰਦੇ ਹਾਂ ਕਿ ਅਸੀਂ ਤੁਹਾਡੀ ਰੋਸ਼ਨੀ ਵਿਚ ਵੱਡੇ ਹੋਏ ਹਾਂ ਜੋ ਤੁਸੀਂ ਸਾਨੂੰ ਦਿੱਤੀ ਹੈ!” ਦੱਸ ਦੇਈਏ ਕਿ ਜਦੋਂ ਆਲੀਆ ਨੂੰ ਆਪਣੇ ਨਾਨਾ ਜੀ ਦੀ ਖ਼ਰਾਬ ਸਿਹਤ ਬਾਰੇ ਪਤਾ ਲੱਗਾ ਤਾਂ ਉਸ ਸਮੇਂ ਉਹ ਆਈਫਾ ਐਵਾਰਡ ਲਈ ਜਾ ਰਹੀ ਸੀ ਪਰ ਜਿਵੇਂ ਹੀ ਉਸ ਨੂੰ ਇਹ ਖ਼ਬਰ ਮਿਲੀ ਤਾਂ ਉਹ ਹਵਾਈ ਅੱਡੇ ਤੋਂ ਉਲਟੇ ਪੈਰੀਂ ਪਰਤ ਆਈ।

Add a Comment

Your email address will not be published. Required fields are marked *