UK ਯੂਨੀਵਰਸਿਟੀ ਨੇ ਹਿੰਦੀ ‘ਚ ਜਲਵਾਯੂ ਕੋਰਸ ਸ਼ੁਰੂ ਕਰਨ ਦਾ ਕੀਤਾ ਐਲਾਨ

ਲੰਡਨ – ਐਡਿਨਬਰਗ ਯੂਨੀਵਰਸਿਟੀ ਦੇ ਜਲਵਾਯੂ ਤਬਦੀਲੀ ਸੰਸਥਾਨ ਨੇ ਸਕਾਟਲੈਂਡ ਦੇ ਐਡਿਨਬਰਗ ਵਿਚ ਸਥਿਤ ਭਾਰਤੀ ਮਹਾਵਣਜ ਦੂਤਘਰ ਨਾਲ ਸਾਂਝੇਦਾਰੀ ਰਾਹੀਂ ਹਿੰਦੀ ਵਿਚ ਆਪਣਾ ਪਹਿਲਾ ਕੋਰਸ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਜਲਵਾਯੂ ਹੱਲ ਕੋਰਸ ਮਿਸਰ, ਸੰਯੁਕਤ ਅਰਬ ਅਮੀਰਾਤ, ਭਾਰਤ ਅਤੇ ਬ੍ਰਿਟੇਨ ’ਤੇ ਕੇਂਦਰਿਤ ਐਡੀਸ਼ਨਾਂ ਨਾਲ ਅੰਗਰੇਜ਼ੀ, ਅਰਬੀ ਅਤੇ ਹਿੰਦੀ ਵਿਚ ਉਪਲੱਬਧ ਹੈ।

ਯੂਨੀਵਰਸਿਟੀ ਨੇ ਕਿਹਾ ਕਿ ਇਹ ਕੋਰਸ ਪੁਰਸਕਾਰ ਜੇਤੂ ਜਲਵਾਯੂ ਤਬਦੀਲੀ ਮਾਹਿਰਾਂ ਨੇ ਡਿਜ਼ਾਈਨ ਤੇ ਵੰਡਿਆ ਹੈ, ਜਿਸ ਵਿਚ ਐਡਿਨਬਰਗ ਕਲਾਈਮੇਟ ਚੇਂਜ ਇੰਸਟੀਚਿਊਟ (ਈ. ਸੀ. ਸੀ. ਆਈ.) ਦੇ ਕਾਰਜਕਾਰੀ ਡਾਇਰੈਕਟਰ ਪ੍ਰੋਫੈਸਰ ਡੇਵ ਰੇ ਵੀ ਸ਼ਾਮਲ ਹਨ। ਪ੍ਰੋ. ਰੇ ਨੇ ਕਿਹਾ ਕਿ ਇਸ ਨਵੇਂ ਓਪਨ ਐਕਸੈੱਸ ਜਲਵਾਯੂ ਤਬਦੀਲੀ ਕੋਰਸ ਨੂੰ ਵਿਕਸਤ ਕਰਨ ਲਈ ਭਾਰਤੀ ਵਣਜ ਦੂਤਘਰ ਨਾਲ ਸਾਂਝੇਦਾਰੀ ਵਿਚ ਕੰਮ ਕਰਨਾ ਬਹੁਤ ਖੁਸ਼ੀ ਦੀ ਗੱਲ ਹੈ। ਦੂਤਘਰ ਨਾਲ ਸਾਡਾ ਸਬੰਧ ਸ਼ਾਨਦਾਰ ਹੈ।

Add a Comment

Your email address will not be published. Required fields are marked *