ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਤੰਬਰ ਸੈਸ਼ਨ ਲਈ ਵੀਜ਼ੇ ਕੀਤੇ ਜਾਰੀ

ਐਡਮਿੰਟਨ, 4 ਸਤੰਬਰ-ਪਿਛਲੇ ਦਿਨੀਂ ਉਨ੍ਹਾਂ ਬੱਚਿਆਂ ਲਈ ਵੱਡੀ ਮੁਸ਼ਕਿਲ ਆ ਰਹੀ ਸੀ ਜਿਨ੍ਹਾਂ ਨੇ ਕੈਨੇਡਾ ਵਿਚ ਪੜ੍ਹਾਈ ਕਰਨ ਲਈ ਆਪਣੀਆਂ ਫਾਇਲਾਂ ਲਾਈਆਂ ਸਨ, ਪਰ ਉਨ੍ਹਾਂ ਦਾ ਕੈਨੇਡਾ ਦਾ ਵੀਜ਼ਾ ਨਹੀਂ ਆ ਰਿਹਾ ਸੀ ਪਰ ਹੁਣ ਕੈਨੇਡਾ ਦੇ ਇੰਮੀਗ੍ਰੇਸ਼ਨ ਨੇ ਸਤੰਬਰ ਸੈਸ਼ਨ ਲਈ ਉਨ੍ਹਾਂ ਬੱਚਿਆਂ ਨੂੰ ਵੀਜ਼ੇ ਦੇਵੇ ਸ਼ੁਰੂ ਕਰ ਦਿੱਤੇ ਹਨ, ਜੋ ਕੈਨੇਡਾ ਵਿਚ ਪੜ੍ਹਾਈ ਕਰਨ ਲਈ ਕਾਬਲ ਹਨ | ਬੀਤੇ ਦਿਨੀਂ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਸ਼ਾਨ ਫਰੋਜਰ ਨੇ ਕਿਹਾ ਸੀ ਕਿ ਪਤਾ ਲੱਗਾ ਹੈ ਕਿ ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ੇ ਬੰਦ ਕਰ ਦਿੱਤੇ ਹਨ ਜਦੋਂ ਕਿ ਇਸ ਖ਼ਬਰ ਵਿਚ ਭੌਰਾ ਵੀ ਸਚਾਈ ਨਹੀਂ ਹੈ, ਜਦੋਂ ਕਿ ਕੈਨੇਡਾ ਸਰਕਾਰ ਵਿਦਿਆਰਥੀਆਂ ਦਾ ਹਰ ਸਮੇਂ ਸਤਿਕਾਰ ਕਰਦੀ ਹੈ ਤੇ ਉਨ੍ਹਾਂ ਨੂੰ ਮਾਣ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਸਦਕਾ ਕੈਨੇਡਾ ਹਰ ਰੋਜ਼ ਤਰੱਕੀ ਦੇ ਰਾਹ ‘ਤੇ ਜਾ ਰਿਹਾ ਹੈ |

Add a Comment

Your email address will not be published. Required fields are marked *