ਨਿਊ ਮੈਕਸੀਕੋ ‘ਚ ਮੋਟਰਸਾਈਕਲ ਰੈਲੀ ਦੌਰਾਨ ਗੋਲੀਬਾਰੀ

ਹਿਊਸਟਨ : ਅਮਰੀਕਾ ਦੇ ਨਿਊ ਮੈਕਸੀਕੋ ਰਾਜ ਦੇ ਰੈੱਡ ਰਿਵਰ ਵਿੱਚ ਇੱਕ ਮੋਟਰਸਾਈਕਲ ਰੈਲੀ ਵਿੱਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 5 ਜ਼ਖਮੀ ਹੋ ਗਏ| ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ| ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਅਨੁਸਾਰ ਰੈੱਡ ਰਿਵਰ ਦੀ ਮੇਅਰ ਲਿੰਡਾ ਕੈਲਹੌਨ ਨੇ ਸਥਾਨਕ ਮੀਡੀਆ ਆਉਟਲੇਟ ਕੋਟ ਨੂੰ ਦੱਸਿਆ ਕਿ ਸ਼ਨੀਵਾਰ ਨੂੰ ਹੋਈ ਗੋਲੀਬਾਰੀ ਗੈਂਗ ਨਾਲ ਸਬੰਧਤ ਜਾਪਦੀ ਹੈ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਅਤੇ ਪੰਜ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਗਈ।

ਰੈਲੀ ਦੀ ਵੈੱਬਸਾਈਟ ਦੇ ਅਨੁਸਾਰ 25 ਤੋਂ 29 ਮਈ ਤੱਕ ਚੱਲਣ ਵਾਲੀ 41ਵੀਂ ਸਲਾਨਾ ਰੈੱਡ ਰਿਵਰ ਮੈਮੋਰੀਅਲ ਮੋਟਰਸਾਈਕਲ ਰੈਲੀ ਵਿੱਚ ਗੋਲੀਬਾਰੀ ਸ਼ੁਰੂ ਹੋਈ, ਜਿਸ ਵਿੱਚ “ਵੱਖ-ਵੱਖ ਪਿਛੋਕੜਾਂ ਦੇ 28,000 ਬਾਈਕਰਸ” ਸ਼ਾਮਲ ਹੋਏ ਸਨ। ਸੀਐਨਐਨ ਨਾਲ ਸਬੰਧਤ ਕੋਏਟ ਅਨੁਸਾਰ ਮੇਅਰ ਨੇ ਕਿਹਾ ਕਿ ਗੋਲੀਬਾਰੀ ਵਿੱਚ ਸ਼ਾਮਲ ਸਾਰੇ ਲੋਕ ਪੁਲਸ ਹਿਰਾਸਤ ਵਿੱਚ ਹਨ। ਸੀਐਨਐਨ ਨੇ ਪੁਲਸ ਦੇ ਹਵਾਲੇ ਨਾਲ ਦੱਸਿਆ ਕਿ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਹੋਰ ਲੋਕਾਂ ਨੂੰ ਤਾਓਸ ਦੇ ਹੋਲੀ ਕਰਾਸ ਹਸਪਤਾਲ ਅਤੇ ਐਲਬੂਕਰਕ ਵਿੱਚ ਯੂਨੀਵਰਸਿਟੀ ਆਫ਼ ਨਿਊ ਮੈਕਸੀਕੋ ਹੈਲਥ ਵਿੱਚ ਇਲਾਜ ਲਈ ਲਿਜਾਇਆ ਗਿਆ।

Add a Comment

Your email address will not be published. Required fields are marked *