8 ਸਾਲਾ ਸਾਨਵੀ ਨੇ ਸਰ ਕੀਤੀ ਆਸਟ੍ਰੇਲੀਆ ਦੀ ਮਾਊਂਟ ਕਿਸਕਿਆਸਕੋ ਚੋਟੀ

ਰੂਪਨਗਰ: ਸਾਨਵੀ ਸੂਦ (8) ਦੁਨੀਆ ਦੀ ਪਹਿਲੀ ਅਜਿਹੀ ਮਾਊਟੇਨੀਅਰ (ਪਰਬਤਾਰੋਹੀ) ਬਣ ਗਈ ਹੈ, ਜਿਸਨੇ ਹੁਣ ਤੱਕ ਦੁਨੀਆ ਦੀਆਂ 7 ਚੋਟੀਆਂ ਨੂੰ ਫਤਿਹ ਕੀਤਾ ਹੈ। ਇਸ ਵਾਰ ਉਸਨੇ ਆਸਟ੍ਰੇਲੀਆ ਦੀ ਮਾਊਂਟ ਕਿਸਕਿਆਸਕੋ ਚੋਟੀ ‘ਤੇ 26 ਮਈ ਨੂੰ ਚੜ੍ਹਨ ’ਚ ਸਫ਼ਲਤਾ ਪ੍ਰਾਪਤ ਕੀਤੀ ਅਤੇ ਤਿਰੰਗਾ ਲਹਿਰਾਇਆ। ਉਸਦੇ ਨਾਲ ਉਸਦੇ ਪਿਤਾ ਦੀਪਕ ਸੂਦ ਵੀ ਸਨ। ਪਿਛਲੇ ਸਾਲ ਇਸ ਬੱਚੀ ਨੇ ਮਾਊਂਟ ਐਵਰੈਸਟ ਦੇ ਬੇਸਕੈਂਪ ’ਤੇ ਪਹੁੰਚ ਕੇ ਸਫ਼ਲਤਾ ਹਾਸਲ ਕੀਤੀ ਸੀ। ਇਸ ਤੋਂ ਪਿਛਲੇ ਸਾਲ ਉਸਨੇ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀ ਮੰਜਾਰੋ ’ਤੇ ਸਫ਼ਲਤਾ ਹਾਸਲ ਕੀਤੀ ਸੀ।

ਗੱਲਬਾਤ ਕਰਦਿਆਂ ਸਾਨਵੀ ਸੂਦ ਨੇ ਦੱਸਿਆ ਕਿ ਉਹ ਹੁਣ ਤੱਕ ਦੁਨੀਆ ਦੀਆਂ 7 ਚੋਟੀਆਂ ’ਤੇ ਚੜ੍ਹ ਚੁੱਕੀ ਹੈ ਅਤੇ ਇਹ ਸਿਲਸਿਲਾ ਭਵਿੱਖ ’ਚ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਨਾਅਰਾ ਹੈ ਆਜ਼ਾਦ ਭਾਰਤ ’ਚ ਆਪਣੇ-ਆਪ ਨੂੰ ਆਜ਼ਾਦ ਮਹਿਸੂਸ ਕਰੋ, ਜਿਸਦਾ ਮਨੋਰਥ ਇਹ ਹੈ ਕਿ ਭਾਰਤ ਦੀਆਂ ਕੁੜੀਆਂ ਆਪਣੇ ਜੀਵਨ ’ਚ ਉੱਚਾਈਆਂ ਨੂੰ ਛੂਹ ਸਕਣ।

ਇਸੇ ਦੌਰਾਨ ਉਨ੍ਹਾਂ ਦੇ ਪਿਤਾ ਦੀਪਕ ਸੂਦ ਨੇ ਦੱਸਿਆ ਕਿ ਭਾਵੇਂ ਆਸਟ੍ਰੇਲੀਆ ਦੀ ਚੋਟੀ ਮਾਊਂਟ ਕਿਸਕਿਆਸਕੋ ਦੀ ਉੱਚਾਈ 2283 ਮੀ. ਹੈ ਪਰ ਇਸ ’ਤੇ ਚੜ੍ਹਨਾ ਖ਼ਤਰੇ ਤੋਂ ਖਾਲੀ ਨਹੀਂ ਕਿਉਂਕਿ ਇਸ ਚੋਟੀ ’ਤੇ ਬਹੁਤ ਸਰਦੀ ’ਤੇ ਬਰਫ਼ ਪੈਂਦੀ ਹੈ। ਇੱਥੇ ਪਾਰਾ ਮਨਫੀ 12 ਡਿਗਰੀ ਸੈਲਸੀਅਸ ਹੈ। ਇਸ ਚੋਟੀ ਨੂੰ ਜਿੱਤਣ ਮਗਰੋਂ ਸਾਨਵੀ ਸੂਦ ਵਲੋਂ ਦੁਨੀਆਂ ਦੀਆਂ 7 ਪਰਬਤਾਂ ਦੀਆਂ ਚੋਟੀਆਂ ਨੂੰ ਚੜ੍ਹਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਸਾਨਵੀ ਸੂਦ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ ਕਾਰਜ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰ ਚੁੱਕੇ ਹਨ।

Add a Comment

Your email address will not be published. Required fields are marked *