ਗਲੋਬਲ ਸਟਾਰ ਰਾਮ ਚਰਨ ‘ਵੀ ਮੈਗਾ ਪਿਕਚਰਜ਼’ ਨਾਲ ਨਵੀਂ ਪ੍ਰਤਿਭਾ ਨੂੰ ਕਰਨਗੇ ਉਤਸ਼ਾਹਿਤ

ਮੁੰਬਈ – ਗਲੋਬਲ ਸਟਾਰ ਰਾਮ ਚਰਨ, ਜਿਸ ਨੇ ਆਸਕਰ ਜੇਤੂ ਆਰ. ਆਰ. ਆਰ. ਨਾਲ ਵਿਸ਼ਵਵਿਆਪੀ ਪ੍ਰਸਿੱਧੀ ਹਾਸਲ ਕੀਤੀ ਹੈ, ਹੁਣ ਯੂ. ਵੀ. ਕ੍ਰਿਏਸ਼ਨਜ਼ ਦੇ ਆਪਣੇ ਦੋਸਤ ਵਿਕਰਮ ਰੈੱਡੀ ਨਾਲ ਮਿਲ ਕੇ ਨਵੀਂ ਤੇ ਨੌਜਵਾਨ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ ਇਕ ਪ੍ਰੋਡਕਸ਼ਨ ਹਾਊਸ ‘ਵੀ ਮੈਗਾ ਪਿਕਚਰਜ਼’ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਹੈ। ਪ੍ਰੋਡਕਸ਼ਨ ਹਾਊਸ ਗਤੀਸ਼ੀਲ ਤੇ ਅਨੁਭਵੀ ਪ੍ਰੋਡਕਸ਼ਨ ਕੰਪਨੀ ਐਕਸੈਪਸ਼ਨਲ ਕਹਾਣੀ ਨੂੰ ਬਿਆਨ ਕਰਨ ਤੇ ਬੇਮਿਸਾਲ ਮਨੋਰੰਜਨ ਨਾਲ ਦਰਸ਼ਕਾਂ ਨੂੰ ਲੁਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਰਾਮ ਚਰਨ ਕਹਿੰਦੇ ਹਨ, ‘‘ਵੀ ਮੈਗਾ ਪਿਕਚਰਜ਼ ਇਕ ਸਮਾਵੇਸ਼ੀ ਤੇ ਸਹਿਯੋਗੀ ਵਾਤਾਵਰਣ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ।’’

ਯੂ. ਵੀ. ਕ੍ਰਿਏਸ਼ਨਜ਼ ਦੇ ਵਿਕਰਮ ਕਹਿੰਦੇ ਹਨ, “ਅਸੀਂ ਇਸ ਰੋਮਾਂਚਕ ਯਾਤਰਾ ਦੀ ਸ਼ੁਰੂਆਤ ਕਰਕੇ ਬਹੁਤ ਖ਼ੁਸ਼ ਹਾਂ। ਪ੍ਰਤਿਭਾਸ਼ਾਲੀ ਕਲਾਕਾਰਾਂ, ਲੇਖਕਾਂ, ਨਿਰਦੇਸ਼ਕਾਂ ਤੇ ਤਕਨੀਸ਼ੀਅਨਜ਼ ਦੇ ਨਾਲ ਸਹਿਯੋਗ ਕਰਕੇ ‘ਵੀ ਮੈਗਾ ਪਿਕਚਰਜ਼’ ਦਾ ਉਦੇਸ਼ ਕਹਾਣੀ ਸੁਣਾਉਣ ਦੇ ਦਿਸਹੱਦਿਆਂ ਨੂੰ ਅੱਗੇ ਵਧਾਉਣਾ ਤੇ ਸਕ੍ਰੀਨ ’ਤੇ ਨਵੇਂ ਦ੍ਰਿਸ਼ਟੀਕੋਣਾਂ ਨੂੰ ਲਿਆਉਣਾ ਹੈ।’’

Add a Comment

Your email address will not be published. Required fields are marked *