‘ਇਤਿਹਾਸ ’ਚ ਪਹਿਲੀ ਵਾਰ 1 ਜੂਨ ਨੂੰ ਡਿਫਾਲਟਰ ਬਣ ਸਕਦਾ ਹੈ ਸੁਪਰਪਾਵਰ ਅਮਰੀਕਾ’

ਨਵੀਂ ਦਿੱਲੀ – ਅਮਰੀਕਾ ’ਚ ਡੈਟ ਸੀਲਿੰਗ ਦਾ ਸੰਕਟ ਵਧਦਾ ਜਾ ਰਿਹਾ ਹੈ। ਜੇ ਛੇਤੀ ਹੱਲ ਨਾ ਨਿਕਲਿਆ ਤਾਂ ਦੇਸ਼ ਆਪਣੇ ਇਤਿਹਾਸ ’ਚ ਪਹਿਲੀ ਵਾਰ ਡਿਫਾਲਟਰ ਬਣ ਸਕਦਾ ਹੈ। ਦੇਸ਼ ਕੋਲ ਹੁਣ ਸਿਰਫ 57 ਅਰਬ ਡਾਲਰ ਦਾ ਕੈਸ਼ ਰਹਿ ਗਿਆ ਹੈ ਜੋ ਗੌਤਮ ਅਡਾਨੀ ਦੀ ਨੈੱਟਵਰਥ ਤੋਂ ਵੀ ਘੱਟ ਹੈ। ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਅਡਾਨੀ ਦੀ ਨੈੱਟਵਰਥ 64.2 ਅਰਬ ਡਾਲਰ ਹੈ। ਅਮਰੀਕਾ ਨੂੰ ਰੋਜ਼ਾਨਾ 1.3 ਅਰਬ ਡਾਲਰ ਵਿਆਜ ਵਜੋਂ ਦੇਣੇ ਪੈ ਰਹੇ ਹਨ।

ਦੇਸ਼ ’ਚ ਹੁਣ ਇਸ ਸੰਕਟ ਦਾ ਅਸਰ ਦਿਖਾਈ ਦੇਣ ਲੱਗਾ ਹੈ। ਮੰਗਲਵਾਰ ਨੂੰ ਪਹਿਲੀ ਵਾਰ ਅਮਰੀਕੀ ਸ਼ੇਅਰ ਬਾਜ਼ਾਰ ਨੇ ਇਸ ਸੰਕਟ ’ਤੇ ਪ੍ਰਤੀਕਿਰਿਆ ਦਿੱਤੀ ਅਤੇ 4 ਘੰਟਿਆਂ ਵਿਚ 400 ਅਰਬ ਡਾਲਰ ਸਵਾਹ ਹੋ ਗਏ। ਅਮਰੀਕਾ ਦੀ ਵਿੱਤੀ ਮੰਤਰੀ ਜੇਨੇਟ ਯੇਲੇਨ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਸ ਸੰਕਟ ਦਾ ਹੱਲ ਨਾ ਕੀਤਾ ਗਿਆ ਤਾਂ 1 ਜੂਨ ਨੂੰ ਦੇਸ਼ ਡਿਫਾਲਟਰ ਬਣ ਜਾਏਗਾ। ਜਿਵੇਂ-ਜਿਵੇਂ ਇਹ ਡੈੱਡਲਾਈਨ ਕਰੀਬ ਆ ਰਹੀ ਹੈ, ਬਾਜ਼ਾਰ ’ਚ ਗਿਰਾਵਟ ਆ ਰਹੀ ਹੈ ਅਤੇ ਬੋਰੋਇੰਗ ਕਾਸਟ ਵਧ ਰਹੀ ਹੈ।

ਅਮਰੀਕਾ ਦੀ ਉਧਾਰ ਲੈਣ ਦੀ ਸਮਰੱਥਾ ਨੂੰ ਇਸ ਦੀ ਸੁਪਰਪਾਵਰ ਮੰਨਿਆ ਜਾਂਦਾ ਹੈ। ਜੇ ਉਹ ਪਹਿਲੀ ਵਾਰ ਅਜਿਹਾ ਨਹੀਂ ਕਰ ਸਕਦਾ ਹੈ ਤਾਂ ਇਸ ਨਾਲ ਉਸ ਦੀ ਈਮੇਜ ’ਤੇ ਅਸਰ ਹੋਵੇਗਾ। ਦੁਨੀਆ ਭਰ ਵਿਚ ਨਿਵੇਸ਼ ਲਈ ਅਮਰੀਕਾ ਨੂੰ ਸਭ ਤੋਂ ਬਿਹਤਰ ਥਾਂ ਮੰਨਿਆ ਜਾਂਦਾ ਹੈ।

ਅਮਰੀਕੀ ਸਰਕਾਰ ਵਲੋਂ ਹਮੇਸ਼ਾ ਕਰਜ਼ੇ ਦੀ ਮੰਗ ਰਹਿੰਦੀ ਹੈ। ਇਸ ਨਾਲ ਵਿਆਜ ਦਰਾਂ ਘੱਟ ਰਹਿੰਦੀਆਂ ਹਨ ਅਤੇ ਇਹ ਡਾਲਰ ਨੂੰ ਦੁਨੀਆ ਦੀ ਰਿਜ਼ਰਵ ਕਰੰਸੀ ਬਣਾਉਂਦਾ ਹੈ। ਅਮਰੀਕਾ ਸਰਕਾਰ ਦੇ ਬਾਂਡਸ ਦੁਨੀਆ ਭਰ ’ਚ ਸਭ ਤੋਂ ਆਕਰਸ਼ਕ ਮੰਨੇ ਜਾਂਦੇ ਹਨ। ਇਸ ਕਾਰਣ ਅਮਰੀਕਾ ਦੀ ਸਰਕਾਰ ਡਿਫੈਂਸ ਤੋਂ ਲੈ ਕੇ ਸਕੂਲ, ਰੋਡ, ਇੰਫ੍ਰਾਸਟ੍ਰਕਚਰ, ਤਕਨਾਲੋਜੀ ਅਤੇ ਸਾਇੰਸ ’ਤੇ ਦਿਲ ਖੋਲ੍ਹ ਕੇ ਖਰਚ ਕਰਦੀ ਹੈ। ਜੇ ਅਮਰੀਕਾ ਨੇ ਕਰਜ਼ੇ ਦੇ ਭੁਗਤਾਨ ਵਿਚ ਡਿਫਾਲਟ ਕੀਤਾ ਤਾਂ ਸਾਰੇ ਆਊਟਸਟੈਂਟਿੰਗ ਸੀਰੀਜ਼ ਆਫ ਬਾਂਡਸ ਪ੍ਰਭਾਵਿਤ ਹੋਣਗੇ।

ਇਨ੍ਹਾਂ ’ਚ ਗਲੋਬਲ ਕੈਪੀਟਲ ਮਾਰਕੀਟਸ ਵਿਚ ਜਾਰੀ ਕੀਤੇ ਗਏ ਬਾਂਡਸ, ਗਵਰਨਮੈਂਟ ਟੂ ਗਵਰਨਮੈਂਟ ਕ੍ਰੈਡਿਟ, ਕਮਰਸ਼ੀਅਲ ਬੈਂਕਾਂ ਅਤੇ ਇੰਸਟੀਚਿਊਸ਼ਨਲ ਲੈਂਡਰਸ ਨਾਲ ਹੋਏ ਫਾਰੇਨ ਕਰੰਸੀ ਡੀਨੌਮੀਨੇਟੇਡ ਲੋਨ ਐਗਰੀਮੈਂਟ ਸ਼ਾਮਲ ਹੈ।

ਜੇ ਅਮਰੀਕਾ ਡਿਫਾਲਟ ਕਰਦਾ ਹੈ ਤਾਂ ਇਸ ਦੇ ਭਿਆਨਕ ਨਤੀਜੇ ਹੋਣਗੇ। ਵ੍ਹਾਈਟ ਹਾਊਸ ਦੇ ਅਰਥਸ਼ਾਸਤਰੀ ਦਾ ਕਹਿਣਾ ਹੈ ਕਿ ਇਸ ਨਾਲ ਦੇਸ਼ ’ਚ 83 ਲੱਖ ਨੌਕਰੀਆਂ ਖਤਮ ਹੋ ਜਾਣਗੀਆਂ, ਸਟਾਕ ਮਾਰਕੀਟ ਅੱਧੀ ਸਾਫ ਹੋ ਜਾਏਗੀ, ਜੀ. ਡੀ. ਪੀ. 6.1 ਫੀਸਦੀ ਡਿਗ ਜਾਏਗੀ ਅਤੇ ਬੇਰੋਜ਼ਗਾਰੀ ਦੀ ਦਰ 5 ਫੀਸਦੀ ਵਧ ਜਾਏਗੀ।

Add a Comment

Your email address will not be published. Required fields are marked *