ਕਲਯੁਗੀ ਪੁੱਤ ਨੇ ਕਮਾਇਆ ਧ੍ਰੋਹ, ਪਿਓ ਨੂੰ ਟਰੈਕਟਰ ਨਾਲ ਕੁਚਲ ਕੇ ਮਾਰਿਆ

ਮੁੰਬਈ : ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਵਿਚ ਬੁੱਧਵਾਰ ਸਵੇਰੇ 32 ਸਾਲਾ ਇਕ ਵਿਅਕਤੀ ਨੇ ਟਰੈਕਟਰ ਨਾਲ ਕੁਚਲ ਕੇ ਆਪਣੇ ਪਿਓ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਮਿਰਾਜ਼ ਤਹਿਸੀਲ ਦੇ ਬੇਦਾਗ ਪਿੰਡ ਵਿਚ ਹੋਈ ਇਸ ਘਟਨਾ ਵਿਚ ਦਾਜੀ ਉਰਫ਼ ਦਾਦੂ ਗਣਪਤੀ ਅਕਾਲੇ (70) ਨਾਂ ਦੇ ਬਜ਼ੁਰਗ ਦੀ ਮੌਤ ਹੋ ਗਈ। 

ਉਨ੍ਹਾਂ ਦੱਸਿਆ ਕਿ ਅਕਾਲੇ ਨੇ ਆਪਣੇ ਪੁੱਤਰ ਨੂੰ 70 ਹਜ਼ਾਰ ਰੁਪਏ ਵਾਪਸ ਕਰਨ ਲਈ ਕਿਹਾ ਸੀ, ਜੋ ਉਸ ਨੇ 2 ਸਾਲ ਪਹਿਲਾਂ ਉਧਾਰ ਲਏ ਸਨ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਵਾਂ ਵਿਚਾਲੇ ਤਿੱਖੀ ਬਹਿਸ ਹੋਈ ਤੇ ਗੁੱਸੇ ਵਿਚ ਆ ਕੇ ਪੁੱਤਰ ਨੇ ਕਥਿਤ ਤੌਰ ‘ਤੇ ਪਿਓ ਨੂੰ ਟਰੈਕਟਰ ਨਾਲ ਕੁਚਲ ਦਿੱਤਾ। ਉਨ੍ਹਾਂ ਦੱਸਿਆ ਕਿ ਉਸ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 302 (ਹੱਤਿਆ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 

Add a Comment

Your email address will not be published. Required fields are marked *