RRR ਦੇ ਅਦਾਕਾਰ ਦਾ ਹੋਇਆ ਦੇਹਾਂਤ, ਹੋਰ ਵੀ ਕਈ ਫ਼ਿਲਮਾਂ ‘ਚ ਨਿਭਾਅ ਚੁੱਕੇ ਹਨ ਅਹਿਮ ਕਿਰਦਾਰ

ਆਸਕਰ ਜੇਤੂ ਫ਼ਿਲਮ RRR ਵਿਚ ਖ਼ਲਨਾਇਕ ਦੀ ਭੂਮਿਕਾ ਨਿਭਾਉਣ ਵਾਲੇ ਆਇਰਲੈਂਡ ਦੇ ਅਦਾਕਾਰ ਰੇ ਸਟੀਵਨਸਨ ਦਾ 58 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਵੱਲੋਂ RRR ਵਿਚ ਬ੍ਰਿਟਿਸ਼ ਗਵਰਨਰ ਦਾ ਕਿਰਦਾਰ ਨਿਭਾਇਆ ਸੀ ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਸਲਾਹਿਆ ਗਿਆ। ਸਟੀਵਨਸਨ ਦੇ ਨੁਮਾਇੰਦਿਆਂ ਨੇ ‘ਐਸੋਸੀਏਟਡ ਪ੍ਰੈੱਸ’ ਨੂੰ ਦੱਸਿਆ ਕਿ ਐਤਵਾਰ ਨੂੰ ਉਨ੍ਹਾਂ ਨੇ ਅਖ਼ੀਰਲੇ ਸਾਹ ਲਏ। ਉਨ੍ਹਾਂ ਦਾ ਜਨਮ 1964 ਵਿਚ ਲਿਸਬਰਨ ਵਿਚ ਹੋਇਆ ਸੀ। ਉਨ੍ਹਾਂ ਨੇ ‘ਆਰ.ਆਰ.ਆਰ.’ ਤੋਂ ਇਲਾਵਾ ‘ਥੌਰ’ ਤੇ ‘ਕਿੰਗ ਆਰਥਰ’ ਜਿਹੀਆਂ ਫ਼ਿਲਮਾਂ ਵਿਚ ਵੀ ਕੰਮ ਕੀਤਾ। ਟੀਮ RRR ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਖ਼ਬਰ ਸਾਂਝੀ ਕੀਤੀ ਅਤੇ ਲਿਖਿਆ, “ਟੀਮ ਵਿੱਚ ਸਾਡੇ ਸਾਰਿਆਂ ਲਈ ਕਿੰਨੀ ਹੈਰਾਨ ਕਰਨ ਵਾਲੀ ਖਬਰ! ਤੁਸੀਂ ਸਾਡੇ ਦਿਲਾਂ ਵਿਚ ਹਮੇਸ਼ਾ ਰਹੋਗੇ, ਸਰ ਸਕਾਟ।”

ਸਟੀਵਨਸਨ ਨੇ ਐੱਸ.ਐੱਸ ਰਾਜਾਮੌਲੀ ਦੀ ਪੀਰੀਅਡ ਐਕਸ਼ਨ ਡਰਾਮਾ ਫਿਲਮ ‘ਆਰ.ਆਰ.ਆਰ.’ ਵਿਚ ਇਕ ਨਕਾਰਾਤਮਕ ਭੂਮਿਕਾ ਨਿਭਾਈ ਅਤੇ ਉਸ ਦੇ ਪ੍ਰਦਰਸ਼ਨ ਲਈ ਭਰਵਾਂ ਹੁੰਗਾਰਾ ਮਿਲਿਆ। ਫ਼ਿਲਮ ਵਿਚ ਅਭਿਨੇਤਾ ਰਾਮ ਚਰਨ ਅਤੇ ਜੂਨੀਅਰ ਐੱਨ.ਟੀ.ਆਰ. ਨੇ ਵੀ ਮੁੱਖ ਭੂਮਿਕਾਵਾਂ ਨਿਭਾਈਆਂ ਅਤੇ ਹਾਲ ਹੀ ਵਿਚ ਸਰਵੋਤਮ ਓਰਿਜਨਲ ਗੀਤ ਸ਼੍ਰੇਣੀ ਵਿਚ ਵੱਕਾਰੀ ਅਕੈਡਮੀ ਐਵਾਰਡ ਜਿੱਤਿਆ।

Add a Comment

Your email address will not be published. Required fields are marked *