ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ ਦਿੱਤਾ 176 ਦੌੜਾਂ ਦਾ ਟੀਚਾ

ਸ਼ਾਰਜਾਹ- ਏਸ਼ੀਆ ਕੱਪ 2022 ਕ੍ਰਿਕਟ ਟੂਰਨਾਮੈਂਟ ਦੇ ਸੁਪਰ ਫੋਰ ਦਾ ਪਹਿਲਾ ਮੈਚ ‘ਚ ਅੱਜ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਸ਼ਾਹਜਾਹ ਕ੍ਰਿਕਟ ਸਟੇਡੀਅਮ ‘ਚ ਸ਼੍ਰੀਲੰਕਾ ਤੇ ਅਫਗਾਨਿਸਤਾਨ ਦਰਮਿਆਨ ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ ‘ਤੇ ਅਫਗਾਨਿਸਤਾਨ ਨੇ ਨਿਰਧਾਰਤ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 175 ਦੌੜਾਂ ਬਣਾਈਆਂ। ਇਸ ਤਰ੍ਹਾਂ ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ ਜਿੱਤ ਲਈ 176 ਦੌੜਾਂ ਦਾ ਟੀਚਾ ਦਿੱਤਾ।

ਅਫਗਾਨਿਸਤਾਨ ਵਲੋਂ ਪਹਿਲਾਂ ਖੇਡਦੇ ਹੋਏ ਓਪਨਰਸ ਜ਼ਜਈ ਤੇ ਗੁਰਬਾਜ਼ ਵਲੋਂ ਤੂਫਾਨੀ ਸ਼ੁਰੂਆਤ ਕੀਤੀ ਗਈ। ਜ਼ਜ਼ਈ ਨੇ 16 ਗੇਂਦਾਂ ‘ਚ 2 ਚੌਕਿਆਂ ਦੀ ਮਦਦ ਨਾਲ 13 ਦੌੜਾਂ ਬਣਾਈਆਂ। ਉਨ੍ਹਾਂ ਨੂੰ ਮਧੂਸ਼ੰਕਾ ਨੇ ਆਊਟ ਕੀਤਾ। ਪਰ ਦੂਜੇ ਪਾਸੇ ਰਹਿਮਾਨੁਲ੍ਹਾ ਗੁਰਬਾਜ਼ ਨੇ ਤੂਫਾਨੀ ਪਾਰੀ ਖੇਡੀ। ਗੁਰਬਾਜ਼ ਨੇ ਆਪਣੀ 84 ਦੌੜਾਂ ਦੀ ਪਾਰੀ ਦੇ ਦੌਰਾਨ 4 ਚੌਕੇ ਤੇ 6 ਛੱਕੇ ਲਾਏ। ਗੁਰਬਾਜ਼ ਅਸਿਥਾ ਫਰਨਾਂਡੋ ਵਲੋਂ ਆਊਟ ਹੋਏ। ਇਸ ਤੋਂ ਇਬ੍ਰਾਹਿਮ ਜ਼ਦਰਾਨ ਨੇ 2 ਚੌਕੇ ਤੇ 1 ਛੱਕੇ ਦੀ ਮਦਦ ਨਾਲ 40 ਦੌੜਾਂ ਦੀ ਪਾਰੀ ਖੇਡੀ ਪਰ ਬਦਕਿਸਮਤੀ ਨਾਲ ਉਹ ਮਧੂਸ਼ੰਕਾ ਦਾ ਸ਼ਿਕਾਰ ਬਣੇ ਤੇ ਪਵੇਲੀਅਨ ਪਰਤ ਗਏ। ਕਪਤਾਨ ਮੁਹੰਮਦ ਨਬੀ ਨੇ ਨਿਰਾਸ਼ ਕੀਤਾ ਤੇ ਸਿਰਫ 1 ਦੌੜ ਬਣਾ ਥੀਕਸ਼ਾਨਾ ਵਲੋਂ ਆਊਟ ਹੋ ਗਏ। ਨਜੀਬੁੱਲ੍ਹਾ ਜ਼ਦਰਾਨ 17 ਦੌੜਾਂ ਬਣਾ ਆਊਟ ਹੋਏ। ਸ਼੍ਰੀਲੰਕਾ ਵਲੋਂ ਮਹੇਸ਼ ਥਿਕਸ਼ਾਨਾ ਨੇ 1, ਅਸਿਥਾ ਫਰਨਾਂਡੋ 1 ਤੇ ਦਿਲਸ਼ਾਨ ਮਧੂਸ਼ੰਕਾ ਨੇ 2 ਵਿਕਟਾਂ ਲਈਆਂ।

ਦੋਵੇਂ ਦੇਸ਼ਾਂ ਦੀਆਂ ਪਲੇਇੰਗ ਇਲੈਵਨ

ਅਫਗਾਨਿਸਤਾਨ : ਹਜ਼ਰਤੁੱਲ੍ਹਾ ਜ਼ਜ਼ਈ, ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਇਬਰਾਹਿਮ ਜ਼ਦਰਾਨ, ਮੁਹੰਮਦ ਨਬੀ (ਕਪਤਾਨ), ਨਜੀਬੁੱਲ੍ਹਾ ਜ਼ਦਰਾਨ, ਕਰੀਮ ਜਨਤ, ਸਮੀਉੱਲ੍ਹਾ ਸ਼ਿਨਵਾਰੀ, ਰਾਸ਼ਿਦ ਖਾਨ, ਨਵੀਨ-ਉਲ-ਹੱਕ, ਮੁਜੀਬ ਉਰ ਰਹਿਮਾਨ, ਫਜ਼ਲਹਕ ਫਾਰੂਕੀ

ਸ਼੍ਰੀਲੰਕਾ : ਪਥੁਮ ਨਿਸਾਂਕਾ, ਕੁਸਲ ਮੈਂਡਿਸ (ਵਿਕਟਕੀਪਰ), ਚਰਿਥ ਅਸਾਲੰਕਾ, ਦਾਨੁਸ਼ਕਾ ਗੁਣਾਤਿਲਕਾ, ਭਾਨੁਕਾ ਰਾਜਪਕਸੇ, ਦਾਸੁਨ ਸ਼ਨਾਕਾ (ਕਪਤਾਨ), ਵਾਨਿੰਦੂ ਹਸਰੰਗਾ, ਚਮਿਕਾ ਕਰੁਣਾਰਤਨੇ, ਮਹੀਸ਼ ਥਿਕਸ਼ਾਨਾ, ਅਸਿਥ ਫਰਨਾਂਡੋ, ਦਿਲਸ਼ਾਨ ਮਦੁਸ਼ੰਕਾ

Add a Comment

Your email address will not be published. Required fields are marked *