2000 ਦੇ ਨੋਟ ਬਦਲਣ ਨੂੰ ਲੈ ਕੇ SBI ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਨਵੀਂ ਦਿੱਲੀ – 2 ਹਜ਼ਾਰ ਦੇ ਨੋਟ ਨੂੰ ਚਲਣ ਤੋਂ ਬਾਹਰ ਕਰ ਦਿੱਤਾ ਗਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ 2,000 ਰੁਪਏ ਦੇ ਨੋਟ ਵਾਪਸ ਲਏ ਜਾ ਰਹੇ ਹਨ। ਅਜਿਹੇ ‘ਚ 30 ਸਤੰਬਰ ਤੱਕ ਸਾਰੇ ਲੋਕ ਆਪਣੇ ਨੋਟ ਬਦਲਵਾਉਣ ਲਈ ਬੈਂਕ ਜਾ ਸਕਦੇ ਹਨ। ਨੋਟ ਬਦਲਣ ਦਾ ਕੰਮ 23 ਮਈ ਤੋਂ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਐਤਵਾਰ ਨੂੰ ਸਟੇਟ ਬੈਂਕ ਆਫ ਇੰਡੀਆ (SBI) ਨੇ ਨੋਟ ਬਦਲਣ ਨੂੰ ਲੈ ਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ।

SBI ਨੇ ਸਪੱਸ਼ਟ ਕੀਤਾ ਹੈ ਕਿ ਇੱਕ ਸਮੇਂ ਵਿੱਚ 20000 ਰੁਪਏ ਦੀ ਸੀਮਾ ਤੱਕ 2000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਸਹੂਲਤ ਬਿਨਾਂ ਕਿਸੇ ਪਰਚੀ ਦੀ ਮੰਗ ਦੇ ਦਿੱਤੀ ਜਾਵੇਗੀ। ਰਿਪੋਰਟਾਂ ਮੁਤਾਬਕ 2 ਹਜ਼ਾਰ ਰੁਪਏ ਦੇ 10 ਨੋਟ ਬਦਲਣ ਲਈ ਕਿਸੇ ਪਛਾਣ (ਆਈਡੀ) ਦੀ ਲੋੜ ਨਹੀਂ ਹੈ। ਕੋਈ ਫਾਰਮ ਨਹੀਂ ਭਰਨਾ ਪਵੇਗਾ।

Add a Comment

Your email address will not be published. Required fields are marked *