ਜੇਲ੍ਹ ’ਚ ਬੰਦ ਪੁੱਤ ਦੇ ਇਲਾਜ ਲਈ ਪਿਓ ਨੇ CM ਮਾਨ ਨੂੰ ਲਿਖਿਆ ਪੱਤਰ

ਲੁਧਿਆਣਾ : ਕਤਲ ਦੇ ਦੋਸ਼ ‘ਚ ਸੈਂਟਰਲ ਜੇਲ੍ਹ ‘ਚ ਬੰਦ ਹਵਾਲਾਤੀ ਹਰਿੰਦਰ ਸਿੰਘ ਉਰਫ਼ ਲਾਡੀ ਦੇ ਬੀਮਾਰ ਹੋਣ ਦੇ ਕਾਰਨ ਇਲਾਜ ‘ਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੀ ਜਾਵੇ। ਇਸ ਸਬੰਧੀ ਹਵਾਲਾਤੀ ਦੇ ਪਿਤਾ ਬੂਟਾ ਸਿੰਘ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਜੇਲ੍ਹ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਿਆ ਗਿਆ ਇਕ ਪੱਤਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।

ਇਸ ‘ਚ ਲਿਖਿਆ ਹੈ ਕਿ ਮੈਂ ਤੇ ਮੇਰੀ ਪਤਨੀ ਅਕਸਰ ਜੇਲ੍ਹ ‘ਚ ਬੰਦ ਹਵਾਲਾਤੀ ਬੇਟੇ ਹਰਿੰਦਰ ਸਿੰਘ ਉਰਫ਼ ਲਾਡੀ ਨਾਲ ਸਮੇਂ-ਸਮੇਂ ’ਤੇ ਮੁਲਾਕਾਤ ਲਈ ਜਾਂਦੇ ਹਾਂ। ਕੁੱਝ ਦਿਨ ਪਹਿਲਾਂ ਜਦੋਂ ਅਸੀਂ ਮੁਲਾਕਾਤ ਲਈ ਗਏ ਤਾਂ ਬੀਮਾਰੀ ਦੇ ਕਾਰਨ ਉਸ ਦੀ ਹਾਲਤ ਬਹੁਤ ਖ਼ਰਾਬ ਸੀ। ਉਸ ਦਾ ਬੈਰਕ ‘ਚ ਮੁਲਾਕਾਤ ਕਰਨ ਲਈ ਆਉਣਾ ਵੀ ਮੁਸ਼ਕਲ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਭਾਵੇਂ ਉਨ੍ਹਾਂ ਦੇ ਹਵਾਲਾਤੀ ਪੁੱਤਰ ਦਾ ਇਲਾਜ ਜੇਲ੍ਹ ਦੇ ਹਸਪਤਾਲ ‘ਚ ਚੱਲ ਰਿਹਾ ਸੀ ਪਰ ਉਹ ਉਸ ਤੋਂ ਸੰਤੁਸ਼ਟ ਨਹੀਂ ਹਨ ਕਿਉਂਕਿ ਹਵਾਲਾਤੀ ਬੇਟੇ ਅਨੁਸਾਰ ਉਸ ਨੂੰ ਕਈ ਵਾਰ ਖੂਨ ਦੀਆਂ ਉਲਟੀਆਂ ਵੀ ਆ ਚੁੱਕੀਆਂ ਹਨ। ਇਸ ਕਾਰਨ ਉਸ ਦਾ ਇਲਾਜ ਕਿਸੇ ਬਾਹਰੀ ਹਸਪਤਾਲ ’ਚੋਂ ਕਰਵਾਇਆ ਜਾਵੇ।

Add a Comment

Your email address will not be published. Required fields are marked *