ਸ਼ਹਿਨਾਜ਼ ਦੇ ਹਜਾਮਤ ਬਾਰੇ ਟਵੀਟ ’ਤੇ ਭੜਕੇ ਲੋਕ

ਚੰਡੀਗੜ੍ਹ:ਅੱਜ ਵਿਸ਼ਵ ਦਾੜ੍ਹੀ ਦਿਵਸ ਹੈ ਅਤੇ ਇਸ ਦਿਨ ਨੂੰ ਹਰ ਸਾਲ ਦਾੜ੍ਹੀ ਰੱਖਣ ਵਾਲੇ ਕੌਮਾਂਤਰੀ ਪੱਧਰ ’ਤੇ ਮਨਾਉਂਦੇ ਹਨ। ਹਰ ਸਾਲ ਸਤੰਬਰ ਮਹੀਨੇ ਦੇ ਪਹਿਲੇ ਸ਼ਨਿਚਰਵਾਰ ਨੂੰ ਵਿਸ਼ਵ ਭਰ ਵਿੱਚ ਦਾੜ੍ਹੀ ਰੱਖਣ ਵਾਲੇ ਬੰਦੇ ਉਚੇਚੇ ਤੌਰ ’ਤੇ ਇਸ ਦਿਨ ਨੂੰ ਮਨਾਉਂਦੇ ਹਨ। ਪਰ ਅੱਜ ਅਦਾਕਾਰਾ ਸ਼ਹਿਨਾਜ਼ ਗਿੱਲ ਵੱਲੋਂ ‘ਹਜਾਮਤ’ ਕਰਵਾਉਣ ਸਬੰਧੀ ਕੀਤੇ ਇੱਕ ਟਵੀਟ ਨੇ ਸੋਸ਼ਲ ਮੀਡੀਆ ’ਤੇ ਉਸ ਲਈ ਮੁਬੀਬਤ ਖੜ੍ਹੀ ਕਰ ਦਿੱਤੀ। ਅਦਾਕਾਰਾ ਨੇ ਟਵੀਟ ਕਰਦਿਆਂ ਆਖਿਆ, ‘ਹੁਣ ਦਾੜ੍ਹੀ ਰੱਖਣ ਦਾ ਦਿਨ ਵੀ ਮਨਾਇਆ ਜਾਣ ਲੱਗਾ! ਹਜਾਮਤ ਕਰਨ ਵਿੱਚ ਕੀ ਦਿੱਕਤ ਹੈ?’ ਸ਼ਹਿਨਾਜ਼ ਦੇ ਇਸ ਟਵੀਟ ਤੋਂ ਬਾਅਦ ਲੋਕ ਭੜਕ ਗਏ ਅਤੇ ਲੋਕਾਂ ਨੇ ਉਸ ਦੀ ਕਾਫੀ ਲਾਹ-ਪਾਹ ਕੀਤੀ। ਖਾਸ ਤੌਰ ’ਤੇ ਪੰਜਾਬੀਆਂ ਨੇ ਅਦਾਕਾਰਾ ਦੇ ਟਵੀਟ ਦਾ ਬੁਰਾ ਮਨਾਇਆ, ਕਿਉਂਕਿ ਪੰਜਾਬ ਵਿੱਚ ਦਾੜ੍ਹੀ ਗੌਰਵ ਦਾ ਪ੍ਰਤੀਕ ਹੈ। ਇੱਕ ਵਿਅਕਤੀ ਨੇ ਸ਼ਹਿਨਾਜ਼ ਦੇ ਟਵੀਟ ਦਾ ਜਵਾਬ ਦਿੰਦਿਆਂ ਆਖਿਆ, ‘ਪੰਜਾਬ ਵਿੱਚ ਦਾੜ੍ਹੀ ਮਾਣ-ਸਨਮਾਨ ਦਾ ਪ੍ਰਤੀਕ ਹੈ ਤੇ ਪੰਜਾਬ ਉਹ ਖਿੱਤਾ ਹੈ, ਜਿਥੇ ਤੂੰ ਪੈਦਾ ਹੋਈ! ਤੇਰੇ ਵਰਗੀਆਂ ਆਕੜਖੋਰ ਕੁੜੀਆਂ ਤੋਂ ਇਹੀ ਉਮੀਦ ਕੀਤੀ ਜਾ ਸਕਦੀ ਹੈ। ਜੇਕਰ ਤੈਨੂੰ ‘ਹਜਾਮਤ’ ਕਰਨ ਤੋਂ ਕੋਈ ਦਿੱਕਤ ਨਹੀਂ ਹੈ ਤਾਂ ਆਪਣੇ ਦਾਦੇ ਨੂੰ ਕਹਿ ਕਿ ਉਹ ਸਿਰ-ਮੂੰਹ ਮੁਨਵਾ ਲਵੇ।’ ਇੱਕ ਹੋਰ ਨੇ ਆਖਿਆ, ‘ਸ਼ੁਰੂਆਤ ਆਪਣੇ ਘਰ ਤੋਂ ਕਰੋ।’ ਇੱਕ ਵਿਅਕਤੀ ਨੇ ਆਖਿਆ, ‘ਤੂੰ ਮੁੰਬਈ ਜਾ ਕੇ ਆਪਣੇ-ਆਪ ਨੂੰ ਵੱਡੀ ਹੀਰੋਇਨ ਸਮਝਣ ਲੱਗ ਪਈ ਏਂ… ਘਮੰਡੀ ਕਿਸੇ ਥਾਂ ਦੀ..!’ 

Add a Comment

Your email address will not be published. Required fields are marked *