ਪਾਕਿਸਤਾਨ ਤਾਲਿਬਾਨ ਦੀ ਹਿੱਟ ਲਿਸਟ ’ਚ ਮਰੀਅਮ ਨਵਾਜ਼ ਤੇ ਪਾਕਿ ਫ਼ੌਜ

ਇਸਲਾਮਾਬਾਦ –ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੀ ਸੀਨੀਅਰ ਉਪ ਪ੍ਰਧਾਨ ਮਰੀਅਮ ਨਵਾਜ਼, ਗ੍ਰਹਿ ਮੰਤਰੀ ਰਾਣਾ ਸਨਾਉੱਲਾ ਅਤੇ ਫ਼ੌਜ ਦੇ ਅਧਿਕਾਰੀ ਅੱਤਵਾਦੀ ਸੰਗਠਨਾਂ ਦੀ ‘ਹਿੱਟ ਲਿਸਟ’ ਵਿਚ ਹਨ। ਉਹ ਪਾਕਿਸਤਾਨ ਦੇ ਨੇਤਾਵਾਂ ’ਤੇ ਹਮਲੇ ਦੀ ਯੋਜਨਾ ਬਣਾ ਰਹੇ ਹਨ। ‘ਦਿ ਨਿਊਜ਼’ ਨੇ ਦੱਸਿਆ ਕਿ ਹਮਲਿਆਂ ਦੀ ਯੋਜਨਾ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਤੇ ਉਸ ਦੀ ਸ਼ਾਖਾ ਜਮਾਤ-ਉਲ-ਅਹਰਾਰ (ਜੇ. ਯੂ. ਏ.) ਵੱਲੋਂ ਕੀਤੀ ਜਾ ਰਹੀ ਸੀ।

ਇਸ ਤੋਂ ਇਲਾਵਾ ਉਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ (ਐੱਨ. ਈ. ਏ.) ਦੇ ਵਾਹਨਾਂ ਤੇ ਚੈੱਕਪੋਸਟਾਂ ’ਤੇ ਹਮਲਾ ਕਰਨ ਦੀ ਵੀ ਯੋਜਨਾ ਬਣਾ ਰਹੇ ਹਨ। ਇਕ ਅੱਤਵਾਦੀ ਸਮੂਹ-ਜਿਸ ਵਿਚ ਦੋ ਆਤਮਘਾਤੀ ਹਮਲਾਵਰ ਸ਼ਾਮਲ ਹਨ, ਨੇ ਜੇ. ਯੂ. ਏ. ਨੇਤਾ ਰਫੀਉੱਲਾ ਦੀ ਦੇਖ-ਰੇਖ ਵਿਚ ਪੰਜਾਬ ਸੂਬੇ ’ਚ ਪ੍ਰਵੇਸ਼ ਕੀਤਾ ਹੈ। ‘ਦਿ ਨਿਊਜ਼’ ਦੀ ਰਿਪੋਰਟ ਮੁਤਾਬਕ ਵੱਖਰੇ ਤੌਰ ’ਤੇ ਟੀ. ਟੀ. ਪੀ. ਕਮਾਂਡਰ ਸਰਬਕਫ ਮੁਹੰਮਦ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਪ੍ਰਧਾਨ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ 9 ਮਈ ਨੂੰ ਦੇਸ਼ਵਿਆਪੀ ਦੰਗਿਆਂ ਵਿਚ ਹਿੱਸਾ ਲੈਣ ਵਾਲਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਸ਼ਰਾਰਤੀ ਅਨਸਰਾਂ ਦੇ ਸਮਰਥਨ ਦਾ ਐਲਾਨ ਕੀਤਾ।

Add a Comment

Your email address will not be published. Required fields are marked *