ਜਜ਼ਬੇ ਨੂੰ ਸਲਾਮ: ਜੰਗ ‘ਚ ਦੋਵੇਂ ਪੈਰ ਗਵਾਉਣ ਵਾਲੇ ਫ਼ੌਜੀ ਨੇ ਫਤਿਹ ਕੀਤਾ ਮਾਊਂਟ ਐਵਰੈਸਟ
May 21, 2023
ਕਾਠਮਾਂਡੂ : ਅਫ਼ਗਾਨਿਸਤਾਨ ਵਿਚ 2010 ਵਿਚ ਜੰਗ ਲੜਦਿਆਂ ਦੋਵੇਂ ਪੈਰ ਗਵਾਉਣ ਵਾਲੇ ਇਕ ਸਾਬਕਾ ਬ੍ਰਿਟਿਸ਼ ਗੋਰਖ਼ਾ ਫ਼ੌਜੀ ਨੇ ਮਾਊਂਟ ਐਵਰੈਸਟ ਫ਼ਤਿਹ ਕਰ ਇਤਿਹਾਸ ਸਿਰਜ ਦਿੱਤਾ ਹੈ। ਉਹ ਬਣੌਟੀ ਪੈਰਾਂ ਨਾਲ ਦੁਨੀਆ ਦੀ ਸਭ ਦੇ ਉੱਚੇ ਪਹਾੜ ਦੇ ਸਿਖਰ ‘ਤੇ ਪਹੁੰਚਣ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 43 ਸਾਲਾ ਹਰੀ ਬੁਧਮਾਗਰ ਨੇ ਸ਼ੁੱਕਰਵਾਰ ਦੁਪਹਿਰ ਨੂੰ 8848.86 ਮੀਟਰ ਉੱਚੇ ਪਹਾੜ ਦੇ ਸਿਖਰ ‘ਤੇ ਪਹੁੰਚਿਆ। ਸੈਰ ਸਪਾਟਾ ਵਿਭਾਗ ਦੇ ਇਕ ਅਧਿਕਾਰੀ ਨੇੋ ਕਿਹਾ, “ਦੋਹਾਂ ਪੈਰਾਂ ਤੋਂ ਦਿਵਿਆਂਗ ਸਾਬਕਾ ਫ਼ੌਜੀ ਹਰੀ ਬੁੱਧਮਾਗਰ ਨੇ ਸ਼ੁੱਕਰਵਾਰ ਨੂੰ ਮਾਊਂਟ ਐਵਰੈਸਟ ਫਤਿਹ ਕਰ ਇਤਿਹਾਸ ਸਿਰਜ ਦਿੱਤਾ।”
ਉਹ ਇਸ ਸ਼੍ਰੇਣੀ ਵਿਚ ਵਿਸ਼ਵ ਦੀ ਸਭ ਤੋਂ ਉੱਚੇ ਪਹਾੜ ਨੂੰ ਫ਼ਤਿਹ ਕਰਨ ਵਾਲੇ ਪਹਿਲੇ ਵਿਅਕਤੀ ਹਨ। ਬੁੱਧਮਾਗਰ ਨੇ 2010 ਵਿਚ ਅਫ਼ਗਾਨਿਸਤਾਨ ਜੰਗ ਵਿਚ ਬ੍ਰਿਟਿਸ਼ ਗੋਰਖਾ ਦੇ ਇਕ ਫ਼ੌਜੀ ਵਜੋਂ ਬ੍ਰਿਟੇਨ ਸਰਕਾਰ ਲਈ ਲੜਦਿਆਂ ਆਪਣੇ ਦੋਵੇਂ ਪੈਰ ਗਵਾ ਦਿੱਤੇ ਸਨ।

