4 ਹਜ਼ਾਰ ਰੁਪਏ ਰਿਸ਼ਵਤ ਲੈਂਦੀ ਫੜੀ ਗਈ ਮਹਿਲਾ GST ਅਫ਼ਸਰ

ਅਸਮ ਪੁਲਸ ਦੇ ਐਂਟੀ ਕੁਰੱਪਸ਼ਨ ਤੇ ਵਿਜਿਲੈਂਸ ਡਾਇਰੈਕਟੋਰੇਟ ਨੇ ਮਹਿਲਾ ਜੀ.ਐੱਸ.ਟੀ. ਅਫ਼ਸਰ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਫੜਿਆ। ਇਸ ਮਗਰੋਂ ਕੀਤੀ ਗਈ ਜਾਂਚ ਦੌਰਾਨ ਲੱਖਾਂ ਰੁਪਏ ਦੀ ਨਕਦੀ ਬਰਾਮਦ ਹੋਈ। ਜਾਣਕਾਰੀ ਮੁਤਾਬਕ ਜੀ.ਐੱਸ.ਟੀ. ਦਫ਼ਤਰ ਦੀ ਅਸਿਸਟੈਂਟ ਕਮਿਸ਼ਨਰ ਮਿਨਾਕਸ਼ੀ ਕਾਕਤੀ ਕਲਿਤਾ ਨੂੰ ਵਿਜੀਲੈਂਸ ਵੱਲੋਂ ਵੀਰਵਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਇਸ ਦੌਰਾਨ ਕਲਿਤਾ ਨੇ 4 ਹਜ਼ਾਰ ਰੁਪਏ ਰਿਸ਼ਵਤ ਲੈਣ ਦੀ ਗੱਲ ਕਬੂਲ ਲਈ ਸੀ। ਸਰਚ ਦੌਰਾਨ ਟੀਮ ਨੇ ਉਨ੍ਹਾਂ ਦੇ ਘਰੋਂ 65 ਲੱਖ ਰੁਪਏ ਤੋਂ ਜ਼ਿਆਦਾ ਦੀ ਰਕਮ ਬਰਾਮਦ ਕੀਤੀ।

ਅਸਮ ਪੁਲਸ ਦੇ ਸੀ.ਪੀ.ਆਰ.ਓ. ਰਾਕੀਬ ਸੈਕੀਆ ਨੇ ਕਿਹਾ, “ਡਾਇਰੈਕਟੋਰਟ ਵਿਚ ਇਕ ਸ਼ਿਕਾਇਤ ਮਿਲੀ ਸੀ, ਜਿਸ ਵਿਚ ਦੋਸ਼ ਲਗਾਇਆ ਗਿਆ ਸੀ ਕਿ ਮਿਨਾਕਸ਼ੀ ਕਾਕਤੀ ਕਲਿਤਾ ਨੇ ਜੀ.ਐੱਸ.ਟੀ. ਆਨਲਾਈਨ ਫੰਕਸ਼ਨਜ਼ ਨੂੰ ਮੁੜ ਸਰਗਰਮ ਕਰਨ ਲਈ ਸ਼ਿਕਾਇਤਕਰਤਾ ਤੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ।”

Add a Comment

Your email address will not be published. Required fields are marked *