ਸ਼ੁਭਮਨ ਗਿੱਲ ਦੀ ਬੱਲੇਬਾਜ਼ੀ ਦੇ ਮੁਰੀਦ ਹੋਏ ਵਿਰਾਟ ਕੋਹਲੀ

ਗੁਜਰਾਤ ਟਾਈਟਨਸ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਨੇ IPL 16 ‘ਚ 15 ਮਈ ਨੂੰ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਦੇ ਮੈਚ ਵਿੱਚ ਸ਼ਾਨਦਾਰ ਸੈਂਕੜਾ ਲਗਾਇਆ। ਉਸ ਨੇ 58 ਗੇਂਦਾਂ ਵਿੱਚ 13 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 101 ਦੌੜਾਂ ਬਣਾਈਆਂ। ਹੁਣ ਸ਼ੁਭਮਨ ਗਿੱਲ ਉਨ੍ਹਾਂ ਭਾਰਤੀ ਬੱਲੇਬਾਜ਼ਾਂ ਵਿੱਚੋਂ ਇੱਕ ਬਣ ਗਿਆ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਦੇ ਤਿੰਨੇ ਫਾਰਮੈਟ ਦੇ ਨਾਲ-ਨਾਲ ਆਈਪੀਐਲ ਵਿੱਚ ਵੀ ਸੈਂਕੜਾ ਲਗਾਇਆ ਹੈ। ਗਿੱਲ ਦੇ ਇਸ ਸੈਂਕੜੇ ਤੋਂ ਬਾਅਦ ਵਿਰਾਟ ਕੋਹਲੀ ਨੇ ਉਨ੍ਹਾਂ ਦੀ ਕਾਫੀ ਤਾਰੀਫ ਕਰਦੇ ਹੋਏ ਉਸ ਦੇ ਆਉਣ ਵਾਲੇ ਸ਼ਾਨਦਾਰ ਕਰੀਅਰ ਦੀ ਭਵਿੱਖਬਾਣੀ ਕੀਤੀ ਹੈ।

ਵਿਰਾਟ ਕੋਹਲੀ ਨੇ ਗਿੱਲ ਦੇ ਸੈਂਕੜੇ ‘ਤੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ ਅਤੇ ਉਨ੍ਹਾਂ ਦੀ ਤਾਰੀਫ ਕੀਤੀ। ਕੋਹਲੀ ਨੇ ਲਿਖਿਆ, ”ਜਿੱਥੇ ਤਾਕਤ ਹੈ, ਉੱਥੇ ਗਿੱਲ ਹੈ। ਜਾਓ ਅਤੇ ਅਗਲੀ ਪੀੜ੍ਹੀ ਦੀ ਅਗਵਾਈ ਕਰੋ। ਪ੍ਰਮਾਤਮਾ ਤੁਹਾਨੂੰ ਆਸ਼ੀਰਵਾਦ ਦੇਵੇ।” ਗਿੱਲ ਦਾ ਇਹ ਪਹਿਲਾ ਆਈਪੀਐਲ ਸੈਂਕੜਾ ਸੀ।ਇਸ ਤੋਂ ਪਹਿਲਾਂ ਲਖਨਊ ਦੇ ਖਿਲਾਫ ਖੇਡੇ ਗਏ ਮੈਚ ‘ਚ ਗਿੱਲ 94 ਦੌੜਾਂ ਬਣਾ ਕੇ ਅਜੇਤੂ ਰਹੇ ਸਨ।

ਸ਼ੁਭਮਨ ਗਿੱਲ ਨੇ 2023 ਵਿੱਚ ਹੁਣ ਤੱਕ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਦੋਹਰੇ ਅਤੇ ਚਾਰ ਅਰਧ ਸੈਂਕੜੇ ਬਣਾਏ ਹਨ, ਜਿਸ ਵਿੱਚ ਤਿੰਨੋਂ ਫਾਰਮੈਟਾਂ ਵਿੱਚ ਟੈਸਟ ਵਨਡੇ ਅਤੇ ਟੀ-20 ਅੰਤਰਰਾਸ਼ਟਰੀ ਸ਼ਾਮਲ ਹਨ। ਇਸ ਦੇ ਨਾਲ ਹੀ ਉਸ ਨੇ ਇਸ ਸਾਲ ਦਾ ਆਪਣਾ ਛੇਵਾਂ ਸੈਂਕੜਾ ਆਈਪੀਐੱਲ ਰਾਹੀਂ ਲਗਾਇਆ ਹੈ।

ਗਿੱਲ ਨੇ ਆਈਪੀਐਲ 16 ਵਿੱਚ 13 ਮੈਚ ਖੇਡੇ ਹਨ, ਜਿਸ ਵਿੱਚ ਉਸ ਨੇ ਬੱਲੇਬਾਜ਼ੀ ਕਰਦਿਆਂ 48 ਦੀ ਔਸਤ ਅਤੇ 146.19 ਦੇ ਸਟ੍ਰਾਈਕ ਰੇਟ ਨਾਲ 576 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ ਇਕ ਸੈਂਕੜੇ ਤੋਂ ਇਲਾਵਾ 4 ਅਰਧ ਸੈਂਕੜੇ ਵੀ ਲਗਾਏ ਹਨ। ਉਸ ਦੇ ਬੱਲੇ ਤੋਂ 14 ਛੱਕੇ ਅਤੇ 62 ਚੌਕੇ ਨਿਕਲੇ ਹਨ। ਟੂਰਨਾਮੈਂਟ ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਗਿੱਲ ਦੂਜੇ ਨੰਬਰ ‘ਤੇ ਹੈ। ਆਪਣੇ ਸਮੁੱਚੇ IPL ਕਰੀਅਰ ਦੀ ਗੱਲ ਕਰੀਏ ਤਾਂ ਗਿੱਲ ਨੇ ਹੁਣ ਤੱਕ 87 ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਦੀਆਂ 84 ਪਾਰੀਆਂ ‘ਚ ਬੱਲੇਬਾਜ਼ੀ ਕਰਦੇ ਹੋਏ ਉਸ ਨੇ 1 ਸੈਂਕੜੇ ਅਤੇ 18 ਅਰਧ ਸੈਂਕੜੇ ਦੀ ਮਦਦ ਨਾਲ 2476 ਦੌੜਾਂ ਬਣਾਈਆਂ ਹਨ।

Add a Comment

Your email address will not be published. Required fields are marked *