ਅਦਾਕਾਰ ਵਿੱਕੀ ਕੌਸ਼ਲ ਤੇ ਸਾਰਾ ਅਲੀ ਖ਼ਾਨ ਦਾ ਆਨਸਕ੍ਰੀਨ ਰੋਮਾਂਸ

ਮੁੰਬਈ : ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਤੇ ਸਾਰਾ ਅਲੀ ਖ਼ਾਨ ​​ਆਪਣੀ ਆਉਣ ਵਾਲੀ ਫ਼ਿਲਮ ‘ਜ਼ਰਾ ਹਟਕੇ ਜ਼ਰਾ ਬਚਕੇ’ ‘ਚ ਆਨਸਕ੍ਰੀਨ ਰੋਮਾਂਸ ਕਰਦੇ ਨਜ਼ਰ ਆਉਣਗੇ। ਹਾਲ ਹੀ ‘ਚ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ‘ਜ਼ਰਾ ਹਟਕੇ ਜ਼ਰਾ ਬਚ ਕੇ’ ਦੇ ਟਰੇਲਰ ਦੀ ਸ਼ੁਰੂਆਤ ਕਹਾਣੀ ਦੇ ‘ਸਾਈਡ ਏ’ ਨਾਲ ਹੁੰਦੀ ਹੈ। ਬੈਕਗ੍ਰਾਊਂਡ ਵਾਇਸ ‘ਚ ਸੁਣਾਈ ਦਿੰਦੀ ਹੈ ਕਿ ਨਿਰਮਾਤਾ ਦਿਨੇਸ਼ ਵਿਜਨ ਅਤੇ ਨਿਰਦੇਸ਼ਕ ਲਕਸ਼ਮਣ ਉਟੇਕਰ ਵਲੋਂ ਪੇਸ਼ ਕੀਤੀ ਇਹ ਕਹਾਣੀ ਇੰਦੌਰ ‘ਚ ਵਸੇ ਇੱਕ ਮੱਧ-ਵਰਗੀ ਵਿਆਹੇ ਜੋੜੇ ਕਪਿਲ ਅਤੇ ਸੌਮਿਆ ਦੀ ਹੈ।

ਦੱਸ ਦਈਏ ਕਿ ਇਸ ਫ਼ਿਲਮ ‘ਚ ਵਿੱਕੀ ਕੌਸ਼ਲ ਨੇ ਕਪਿਲ ਦੀ ਭੂਮਿਕਾ ਨਿਭਾਈ ਹੈ ਅਤੇ ਸਾਰਾ ਅਲੀ ਖ਼ਾਨ ਨੇ ਸੌਮਿਆ ਦੀ ਭੂਮਿਕਾ ਨਿਭਾਈ ਹੈ। ਟਰੇਲਰ ‘ਚ ਦੋਵਾਂ ਦੇ ਖਿੜੇ ਹੋਏ ਪਿਆਰ ਦੀ ਝਲਕ ਵੇਖਣ ਨੂੰ ਮਿਲਦੀ ਹੈ। ਸ਼ੁਰੂਆਤ ‘ਚ ਦੋਵਾਂ ਦੇ ਪਰਿਵਾਰ ਵਾਲੇ ਵੀ ਕਾਫ਼ੀ ਹੁੰਦੇ ਹਨ ਪਰ ਜਲਦ ਹੀ ਟਰੇਲਰ ‘ਸਾਈਡ ਬੀ’ ‘ਚ ਬਦਲ ਜਾਂਦਾ ਹੈ, ਜਿਸ ‘ਚ ਕਪਿਲ ਅਤੇ ਸੌਮਿਆ ਇੱਕ ਦੂਜੇ ਨਾਲ ਲੜਦੇ ਹੋਏ ਅਤੇ ਤਲਾਕ ਵੱਲ ਵਧਦੇ ਹੋਏ ਦਿਖਾਈ ਦਿੰਦੇ ਹਨ, ਜਿਸ ਕਰਕੇ ਉਨ੍ਹਾਂ ਦੇ ਪਰਿਵਾਰ ਵਾਲੇ ਸਦਮੇ ‘ਚ ਆ ਜਾਂਦੇ ਹਨ।

ਦੱਸਣਯੋਗ ਹੈ ਕਿ ਫ਼ਿਲਮ ਦਾ ਟਰੇਲਰ 15 ਮਈ ਨੂੰ ਰਿਲੀਜ਼ ਹੋਵੇਗਾ। ਵਿਜਾਨ ਤੇ ਜੋਤੀ ਦੇਸ਼ਪਾਂਡੇ ਦੁਆਰਾ ਨਿਰਮਿਤ, ਲਕਸ਼ਮਣ ਉਟੇਕਰ ​​ਦੁਆਰਾ ਨਿਰਦੇਸ਼ਿਤ ਤੇ ਲਕਸ਼ਮਣ ਉਟੇਕਰ ​​ਦੁਆਰਾ ਲਿਖੀ ਗਈ, ਮੈਤ੍ਰਿਆ ਵਾਜਪਾਈ ਤੇ ਰਮੀਜ਼ ਖਾਨ ਦੁਆਰਾ ਲਿਖੀ ਗਈ, ਮੈਡਾਕ ਫਿਲਮਜ਼ ਪ੍ਰੋਡਕਸ਼ਨ, ਵਿੱਕੀ ਤੇ ਸਾਰਾ ਦੀ ਪਰਿਵਾਰਕ ਮਨੋਰੰਜਨ ਫ਼ਿਲਮ 2 ਜੂਨ ਨੂੰ ਸਿਨੇਮਾਘਰਾਂ ’ਚ ਆਉਣ ਲਈ ਤਿਆਰ ਹੈ।

Add a Comment

Your email address will not be published. Required fields are marked *