ਨਿਊ ਮੈਕਸੀਕੋ ’ਚ ਗੋਲ਼ੀਬਾਰੀ ’ਚ 3 ਲੋਕਾਂ ਦੀ ਮੌਤ

ਫਾਰਮਿੰਗਟਨ/ਅਮਰੀਕਾ : ਉੱਤਰ-ਪੱਛਮੀ ਨਿਊ ਮੈਕਸੀਕੋ ਦੇ ਇਕ ਭਾਈਚਾਰੇ ’ਚ ਘੱਟੋ-ਘੱਟ 3 ਬੰਦੂਕਾਂ ਨਾਲ ਲੈਸ 18 ਸਾਲਾ ਨਾਬਾਲਗ ਨੇ ਵਾਹਨਾਂ ਅਤੇ ਮਕਾਨਾਂ ’ਤੇ ਸੋਮਵਾਰ ਨੂੰ ਅੰਨ੍ਹੇਵਾਹ ਗੋਲ਼ੀਬਾਰੀ ਕੀਤੀ, ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਪੁਲਸ ਅਧਿਕਾਰੀਆਂ ਸਮੇਤ 6 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਗੋਲ਼ੀਬਾਰੀ ਸਵੇਰੇ ਲਗਭਗ 11 ਵਜੇ ਫੋਰ ਕਾਰਨਰ ਨੇੜੇ ਹੋਈ। ਫਾਰਮਿੰਗਟਨ ਦੇ ਪੁਲਸ ਮੁਖੀ ਸਟੀਵ ਹੇਬੇ ਨੇ ਸੋਮਵਾਰ ਰਾਤ ਜਾਰੀ ਇਕ ਵੀਡੀਓ ‘ਚ ਕਿਹਾ ਕਿ ਗੋਲ਼ੀਬਾਰੀ ਦੀ ਸੂਚਨਾ ਮਿਲਣ ’ਤੇ ਅਧਿਕਾਰੀ ਕੁਝ ਹੀ ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਏ ਅਤੇ ਹਮਲਾਵਰ ਨੂੰ ਮਾਰ ਦਿੱਤਾ। ਹਮਲਾਵਰ ਦੇ ਪਰਿਵਾਰ ਤੋਂ ਪੁੱਛਗਿੱਛ ਜਾਰੀ ਹੈ।

Add a Comment

Your email address will not be published. Required fields are marked *