ਫੈਨ ਨੇ ਸ਼ਾਹਰੁਖ ਖ਼ਾਨ ਨਾਲ ਕੀਤੀ ਇਹ ਹਰਕਤ ਤਾਂ ਅੱਗੇ ਆਇਆ ਆਰੀਅਨ ਖ਼ਾਨ

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਇਕ ਵਾਰ ਮੁੜ ਚਰਚਾ ’ਚ ਹਨ ਤੇ ਇਸ ਵਾਰ ਵਜ੍ਹਾ ਬਹੁਤ ਖ਼ਾਸ ਹੈ। ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਆਪਣੇ ਪਰਿਵਾਰ ਲਈ ਬਹੁਤ ਜ਼ਿਆਦਾ ਪ੍ਰੋਟੈਕਟਿਵ ਹਨ ਤੇ ਉਨ੍ਹਾਂ ਨੂੰ ਬੇਸ਼ੁਮਾਰ ਪਿਆਰ ਕਰਦੇ ਹਨ। ਇਸ ਦੀ ਝਲਕ ਤੁਸੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ’ਚ ਦੇਖ ਸਕਦੇ ਹਨ।

ਏਅਰਪੋਰਟ ’ਤੇ ਆਰੀਅਨ ਆਪਣੇ ਪਿਤਾ ਸ਼ਾਹਰੁਖ ਖ਼ਾਨ ਨੂੰ ਪ੍ਰੋਟੈਕਟ ਕਰਦੇ ਦਿਖੇ। ਪਿਤਾ ਲਈ ਇੰਨਾ ਪ੍ਰੋਟੈਕਟਿਵ ਸੁਭਾਅ ਦੇਖ ਕੇ ਲੋਕ ਆਰੀਅਨ ਦੀਵਾਨੇ ਹੋ ਗਏ ਹਨ ਤੇ ਉਨ੍ਹਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਰਹੇ ਹਨ।

ਅਸਲ ’ਚ ਸ਼ਾਹਰੁਖ ਖ਼ਾਨ ਨੂੰ ਅਬਰਾਮ ਤੇ ਆਰੀਅਨ ਨਾਲ ਮੁੰਬਈ ਏਅਰਪੋਰਟ ’ਤੇ ਦੇਖਿਆ ਗਿਆ। ਇਸ ਦੌਰਾਨ ਸ਼ਾਹਰੁਖ ਦੀ ਮੈਨੇਜਰ ਪੂਜਾ ਦਦਲਾਨੀ ਵੀ ਉਨ੍ਹਾਂ ਨਾਲ ਮੌਜੂਦ ਸੀ। ਏਅਰਪੋਰਟ ’ਤੇ ਆਪਣੇ ਫੇਵਰੇਟ ਸਟਾਰ ਸ਼ਾਹਰੁਖ ਖ਼ਾਨ ਨੂੰ ਦੇਖ ਕੇ ਪ੍ਰਸ਼ੰਸਕ ਕੰਟਰੋਲ ਨਹੀਂ ਕਰ ਸਕੇ ਤੇ ਸੁਪਰਸਟਾਰ ਨਾਲ ਤਸਵੀਰ ਖਿੱਚਵਾਉਣ ਲਈ ਕ੍ਰੇਜ਼ੀ ਹੁੰਦੇ ਦਿਖੇ।

ਇਸ ਦੌਰਾਨ ਇਕ ਫੈਨ ਸ਼ਾਹਰੁਖ ਖ਼ਾਨ ਨਾਲ ਸੈਲਫੀ ਲੈਣ ਲਈ ਉਨ੍ਹਾਂ ਦੇ ਨਜ਼ਦੀਕ ਆ ਕੇ ਅਦਾਕਾਰ ਦਾ ਹੱਥ ਫੜ ਲੈਂਦਾ ਹੈ। ਸ਼ਾਹਰੁਖ ਅਬਰਾਮ ਦਾ ਹੱਥ ਫੜ ਕੇ ਚੱਲ ਰਹੇ ਹੁੰਦੇ ਹਨ ਤੇ ਜਿਵੇਂ ਹੀ ਫੈਨ ਆ ਕੇ ਉਨ੍ਹਾਂ ਦਾ ਦੂਜਾ ਹੱਥ ਫੜਦਾ ਹੈ ਤਾਂ ਉਹ ਇਕ ਦਮ ਹੈਰਾਨ ਹੋ ਕੇ ਪਿੱਛੇ ਹੱਟ ਜਾਂਦੇ ਹਨ। ਆਰੀਅਨ ਜਿਵੇਂ ਹੀ ਕਿਸੇ ਅਣਜਾਣ ਸ਼ਖ਼ਸ ਨੂੰ ਆਪਣੇ ਪਿਤਾ ਨੂੰ ਪ੍ਰੇਸ਼ਾਨ ਕਰਦੇ ਦੇਖਦੇ ਹਨ ਤਾਂ ਉਹ ਬਾਡੀਗਾਰਡ ਤੋਂ ਪਹਿਲਾਂ ਖ਼ੁਦ ਆਪਣੇ ਪਿਤਾ ਸ਼ਾਹਰੁਖ ਨੂੰ ਅੱਗੇ ਆ ਕੇ ਪ੍ਰੋਟੈਕਟ ਕਰਦੇ ਹਨ ਤੇ ਉਨ੍ਹਾਂ ਦੇ ਨਾਲ ਚੱਲਣ ਲੱਗਦੇ ਹਨ।

Add a Comment

Your email address will not be published. Required fields are marked *