ਜਿੱਥੇ ਕਾਂਗਰਸ ਮਜ਼ਬੂਤ ਹੋਵੇਗੀ, ਉੱਥੇ ਹਮਾਇਤ ਕਰਾਂਗੇ: ਮਮਤਾ

ਕੋਲਕਾਤਾ, 15 ਮਈ-: ਪੱਛਮੀ ਬੰਗਾਲ ਦੇ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਸ ਦੀ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਉੱਥੇ ਸਮਰਥਨ ਦੇਵੇਗੀ, ਜਿੱਥੇ ਉਹ ਮਜ਼ਬੂਤ ਹੋਵੇਗੀ। ਆਗਾਮੀ ਚੋਣਾਂ ’ਚ ਵਿਰੋਧੀ ਏਕੇ ਸਬੰਧੀ ਬੈਨਰਜੀ ਨੇ ਪਹਿਲੀ ਵਾਰ ਆਪਣੀ ਪਾਰਟੀ ਦਾ ਸਟੈਂਡ ਸਪੱਸ਼ਟ ਕੀਤਾ ਹੈ। ਸੂਬਾਈ ਸਕੱਤਰੇਤ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਨਰਜੀ ਨੇ ਕਿਹਾ,‘ਕਾਂਗਰਸ ਜਿੱਥੇ ਵੀ ਮਜ਼ਬੂਤ ਹੋਵੇਗੀ, ਅਸੀਂ ਉੱਥੇ ਉਸ ਦਾ ਸਮਰਥਨ ਕਰਾਂਗੇ। ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਕਾਂਗਰਸ ਨੂੰ ਵੀ ਹੋਰ ਪਾਰਟੀਆਂ ਦੀ ਹਮਾਇਤ ਕਰਨੀ ਚਾਹੀਦੀ ਹੈ। ਟੀਐਮਸੀ ਮੁਖੀ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਜਿੱਥੇ ਉਹ ਮਜ਼ਬੂਤ ਹਨ, ਉੱਥੇ ਖੇਤਰੀ ਪਾਰਟੀਆਂ ਨੂੰ ਪਹਿਲ ਦੇਣ ਲਈ ਸੀਟਾਂ ਦੀ ਵੰਡ ਦਾ ਫਾਰਮੂਲਾ ਅਪਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮਜ਼ਬੂਤ ਖੇਤਰੀ ਪਾਰਟੀਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।

Add a Comment

Your email address will not be published. Required fields are marked *