ਕਰੋੜਾਂ ਦੀ ਟੈਕਸ ਹੇਰਾਫੇਰੀ ਦੇ ਮਾਮਲੇ ’ਚ ਆਮਦਨ ਕਰ ਵਿਭਾਗ ਦੇ ਰਾਡਾਰ ’ਤੇ ਆਇਆ ਨੈੱਟਫਲਿਕਸ

ਨਵੀਂ ਦਿੱਲੀ – ਆਮਦਨ ਕਰ ਵਿਭਾਗ ਨੇ ਕਰੋੜਾਂ ਰੁਪਏ ਦੀ ਟੈਕਸ ਹੇਰਾਫੇਰੀ ਦਜੇ ਮਾਮਲੇ ’ਚ ਨੈੱਟਫਲਿਕਸ ਨੂੰ ਆਪਣੇ ਰਾਡਾਰ ’ਤੇ ਲੈ ਲਿਆ ਹੈ, ਜਿਸ ਨਾਲ ਨੈੱਟਫਲਿਕਸ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮਦਨ ਕਰ ਵਿਭਾਗ ਦੇ ਅਫਸਰਾਂ ਨੇ ਮੁਲਾਂਕਣ ਸਾਲ 2021-22 ’ਚ ਭਾਰਤ ’ਚ ਨੈੱਟਫਲਿਕਸ ਦੀ ਪਰਮਾਨੈਂਟ ਸਥਾਪਨਾ ਲਈ ਲਗਭਗ 55.25 ਕਰੋੜ ਰੁਪਏ (6.73 ਕਰੋੜ ਡਾਲਰ) ਦੀ ਆਮਦਨ ਦਾ ਸਿਹਰਾ ਦਿੱਤਾ ਹੈ। ਭਾਰਤ ’ਚ ਨੈੱਟਫਲਿਕਸ ਦੀ ਆਮਦਨ ’ਤੇ ਟੈਕਸ ਲਗਾਉਣ ਲਈ ਆਮਦਨ ਕਰ ਵਿਭਾਗ ਸਖਤ ਕਦਮ ਉਠਾ ਰਿਹਾ ਹੈ ਕਿਉਂਕਿ ਨੈੱਟਫਲਿਕਸ ’ਤੇ ਕਰੋੜਾਂ ਰੁਪਏ ਦੀ ਟੈਕਸ ਹੇਰਾਫੇਰੀ ਦਾ ਦੋਸ਼ ਲੱਗਾ ਹੈ।

ਦਰਅਸਲ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਗਾਹਕਾਂ ਨੂੰ ਇਲੈਕਟ੍ਰਾਨਿਕਸ ਕਾਮਰਸ ਸਰਵਿਸ ਮੁਹੱਈਆ ਕਰਵਾਉਣ ਵਾਲੀ ਵਿਦੇਸ਼ੀ ਡਿਜੀਟਲ ਕੰਪਨੀਆਂ ’ਤੇ ਟੈਕਸ ਲਗਾਏਗਾ। ਆਮਦਨ ਕਰ ਅਧਿਕਾਰੀਆਂ ਦੇ ਇਸ ਕਦਮ ਦੇ ਪਿੱਛੇ ਤਰਕ ਇਹ ਹੈ ਕਿ ਨੈੱਟਫਲਿਕਸ ਨੇ ਆਪਣੀਆਂ ਸਟ੍ਰੀਮਿੰਗ ਸੇਵਾਵਾਂ ਲਈ ਸਹਾਇਤਾ ਮੁਹੱਈਆ ਕਰਨ ਲਈ ਆਪਣੇ ਕੁੱਝ ਕਰਮਚਾਰੀਆਂ ਅਤੇ ਬੁਨਿਆਦੀ ਢਾਂਚੇ ਨੂੰ ਭਾਰਤ ’ਚ ਪੇਰੈਂਟ ਯੂਨਿਟ ਰਾਹੀਂ ਭਰਤੀ ਕੀਤਾ ਹੈ। ਇਸ ਨੇ ਭਾਰਤ ’ਚ ਇਕ ਸਥਾਪਨਾ ਕੀਤੀ ਹੈ ਜੋ ਬਦਲੇ ’ਚ ਟੈਕਸ ਲਈ ਇਕ ਜ਼ਿੰਮੇਵਾਰੀ ਬਣਾਉਂਦਾ ਹੈ।

ਦੱਸ ਦਈਏ ਕਿ ਆਮਦਨ ਕਰ ਵਿਭਾਗ ਦਾ ਇਹ ਕਦਮ ਡਿਜੀਟਲ ਅਰਥਵਿਵਸਥਾ ਨੂੰ ਰੈਗੂਲੇਟ ਕਰਨ ਦੇ ਭਾਰਤ ਦੇ ਯਤਨਾਂ ਦਾ ਹਿੱਸਾ ਹੈ ਅਤੇ ਇਹ ਯਕੀਨੀ ਕਰਦਾ ਹੈ ਕਿ ਵਿਦੇਸ਼ੀ ਕੰਪਨੀਆਂ ਦੇਸ਼ ’ਚ ਕਮਾਏ ਮਾਲੀਏ ’ਤੇ ਟੈਕਸ ਦਾ ਭੁਗਤਾਨ ਕਰੇ। ਭਾਰਤ ਸਰਕਾਰ ਪਿਛਲੇ ਕੁੱਝ ਸਮੇਂ ਤੋਂ ਇਕ ਡਿਜੀਟਲ ਟੈਕਸ ਦੀ ਸ਼ੁਰੂਆਤ ’ਤੇ ਚਰਚਾ ਕਰ ਰਹੀ ਹੈ ਅਤੇ ਨੈੱਟਫਲਿਕਸ ਖਿਲਾਫ ਇਸ ਕਾਰਵਾਈ ਨੂੰ ਹੋਰ ਵਿਦੇਸ਼ੀ ਡਿਜੀਟਲ ਕੰਪਨੀਆਂ ਦੇ ਭਵਿੱਖ ਦੇ ਟੈਕਸੇਸ਼ਨ ਦੇ ਪ੍ਰੀਖਣ ਮਾਮਲੇ ਵਜੋਂ ਦੇਖਿਆ ਜਾ ਸਕਦਾ ਹੈ।

Add a Comment

Your email address will not be published. Required fields are marked *