ਕੈਲੀਫੋਰਨੀਆ ‘ਚ ਜਾਤੀ ਆਧਾਰਿਤ ਵਿਤਕਰੇ ਖ਼ਿਲਾਫ਼ ਬਿੱਲ ਨੂੰ ਮਨਜ਼ੂਰੀ

ਸਾਨ ਫਰਾਂਸਿਸਕੋ, ਸੈਕਰਾਮੈਂਟੋ, – ਕੈਲੀਫੋਰਨੀਆ ਸੈਨੇਟ ਨੇ ਬਹੁ-ਚਰਚਿਤ ਜਾਤੀ ਵਿਤਕਰਾ ਵਿਰੋਧੀ ਬਿੱਲ 403 ਬਹੁਮਤ ਨਾਲ ਪਾਸ ਕਰ ਦਿੱਤਾ ਹੈ ਤੇ ਹੁਣ ਕੈਲੀਫੋਰਨੀਆਂ ‘ਚ ਜਾਤ-ਆਧਾਰਿਤ ਵਿਤਕਰਾ ਗੈਰ-ਕਾਨੂੰਨੀ ਹੋ ਗਿਆ ਹੈ | ਸੂਬੇ ਦੀ ਸੈਨੇਟਰ ਆਇਸ਼ਾ ਵਹਾਬ ਦੁਆਰਾ ਪੇਸ਼ ਕੀਤੇ ਗਏ ਬਿੱਲ ਦੇ ਹੱਕ ‘ਚ 34 ਅਤੇ ਵਿਰੋਧ ‘ਚ ਸਿਰਫ਼ 1 ਵੋਟ ਹੀ ਪਈ | ਇਸ ਮੌਕੇ ਸੈਨੇਟਰ ਆਇਸ਼ਾ ਵਹਾਬ ਨੇ ਸੈਨੇਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਾਤੀ ਆਧਾਰਿਤ ਵਿਤਕਰਾ ਇਕ ਸਮਾਜਿਕ ਨਿਆਂ ਅਤੇ ਨਾਗਰਿਕ ਅਧਿਕਾਰਾਂ ਦਾ ਮੁੱਦਾ ਹੈ ਅਤੇ ਕੈਲੀਫੋਰਨੀਆ ਨੇ ਵਿਤਕਰੇ ਦੇ ਵਿਰੁੱਧ ਖੜ•ੇ ਹੋਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ | ਉਨ੍ਹ•ਾਂ ਕਿਹਾ ਕਿ ਇਹ ਬਿੱਲ ਕਰਮਚਾਰੀਆਂ ਦੇ ਅਧਿਕਾਰਾਂ, ਔਰਤਾਂ ਦੇ ਅਧਿਕਾਰਾਂ ਅਤੇ ਨਾਗਰਿਕ ਅਧਿਕਾਰਾਂ ਦੀ ਰੱਖਿਆ ਕਰੇਗਾ | ਹੁਣ ਇਹ ਬਿੱਲ ਡੈਮੋਕਰੇਟਿਕ ਦੇ ਬਹੁਮਤ ਵਾਲੀ ਰਾਜ ਵਿਧਾਨ ਸਭਾ ਵੱਲ ਭੇਜਿਆ ਜਾਵੇਗਾ | ਬਿੱਲ 403 ਨੂੰ ਗਵਰਨਰ ਗੇਵਿਨ ਨਿਊਜ਼ਮ ਦੇ ਡੈੱਸਕ ਤੱਕ ਪਹੁੰਚਣ ਤੋਂ ਪਹਿਲਾਂ ਕਮੇਟੀਆਂ ਅਤੇ ਫਲੋਰ ਵੋਟ ਰਾਹੀਂ ਆਪਣਾ ਰਸਤਾ ਬਣਾਉਣਾ ਪਵੇਗਾ | ਜੇਕਰ ਇਸ ‘ਤੇ ਹਸਤਾਖਰ ਹੋ ਜਾਂਦੇ ਹਨ, ਤਾਂ ਕੈਲੀਫੋਰਨੀਆ ਜਾਤ-ਆਧਾਰਿਤ ਵਿਤਕਰੇ ਨੂੰ ਗੈਰ-ਕਾਨੂੰਨੀ ਬਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ | ਬਿੱਲ ਪਾਸ ਹੋਣ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਗੁਰੂ ਰਵਿਦਾਸ ਸਭਾ ਬੇ ਏਰੀਆ ਤੋਂ ਵਿਨੋਦ ਕੁਮਾਰ ਚੁੰਬਰ, ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿਟਸਬਰਗ ਤੋਂ ਰਮੇਸ਼ ਸੁਮਨ, ਸ਼ਸ਼ੀਪਾਲ ਅਤੇ ਅਭਿਸ਼ੇਕ ਪਾਲ ਨੇ ਸੈਨੇਟਰ ਆਇਸ਼ਾ ਵਹਾਬ ਅਤੇ ਸਮੁੱਚੀ ਸੈਨੇਟ ਦਾ ਧੰਨਵਾਦ ਕੀਤਾ |

Add a Comment

Your email address will not be published. Required fields are marked *