18 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਪਹੁੰਚੀ ਮਹਿੰਗਾਈ, ਅਪ੍ਰੈਲ ‘ਚ ਪ੍ਰਚੂਨ ਮਹਿੰਗਾਈ ਦਰ ਰਹੀ 4.70 ਫੀਸਦੀ
May 13, 2023
![](http://mehakewattan.com/wp-content/uploads/2023/05/2023_5image_18_04_347587453vegetables-ll.jpg)
ਨਵੀਂ ਦਿੱਲੀ – ਪ੍ਰਚੂਨ ਮਹਿੰਗਾਈ ਦਰ ਅਪ੍ਰੈਲ ‘ਚ ਘੱਟ ਕੇ 4.70 ਫੀਸਦੀ ‘ਤੇ ਆ ਗਈ ਹੈ, ਜਿਹੜੀ ਕਿ ਮਾਰਚ 2023 ‘ਚ 5.66 ਫੀਸਦੀ ਸੀ। ਇਹ ਲਗਾਤਾਰ ਤੀਜਾ ਮਹੀਨਾ ਹੈ ਜਦੋਂ ਮਹਿੰਗਾਈ ਦਰ ਹੇਠਾਂ ਆਈ ਹੈ ਅਤੇ ਇਹ 18 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਇਸ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀ ਮਹਿੰਗਾਈ ਦਰ ਵੀ ਹੇਠਾਂ ਆਈ ਹੈ। ਖੁਰਾਕੀ ਮਹਿੰਗਾਈ ਦਰ 4 ਫੀਸਦੀ ਤੋਂ ਘੱਟ ਕੇ 3.84 ਫੀਸਦੀ ‘ਤੇ ਆ ਗਈ ਹੈ, ਜੋ ਮਾਰਚ 2023 ‘ਚ 4.79 ਫੀਸਦੀ ‘ਤੇ ਸੀ।
ਰਿਟੇਲ ਮਹਿੰਗਾਈ ਆਰਬੀਆਈ ਦੇ ਅੰਕੜੇ ਸਹਿਣਸ਼ੀਲਤਾ ਬੈਂਡ ਦੇ ਅੰਦਰ ਦਰਜ ਕੀਤੇ ਗਏ ਹਨ। ਆਰਬੀਆਈ ਦੁਆਰਾ ਮਹਿੰਗਾਈ ਦਰ ਦੇ ਸਹਿਣਸ਼ੀਲਤਾ ਬੈਂਡ ਦਾ ਉਪਰਲਾ ਪੱਧਰ 6 ਪ੍ਰਤੀਸ਼ਤ ਤੱਕ ਹੇਠਾਂ ਆ ਗਿਆ ਹੈ। ਆਰਬੀਆਈ ਦੀ ਮੁਦਰਾ ਨੀਤੀ ਦੀ ਬੈਠਕ ਜੂਨ ਮਹੀਨੇ ਵਿੱਚ 6 ਤੋਂ 8 ਜੂਨ ਤੱਕ ਹੋਵੇਗੀ। 8 ਜੂਨ ਨੂੰ ਆਰਬੀਆਈ ਆਪਣੀ MPC ਮੀਟਿੰਗ ਦੇ ਫੈਸਲੇ ਦਾ ਐਲਾਨ ਕਰੇਗਾ। ਜੇਕਰ ਮਹਿੰਗਾਈ ਦੇ ਮੋਰਚੇ ‘ਤੇ ਸਭ ਕੁਝ ਠੀਕ ਰਹਿੰਦਾ ਹੈ, ਤਾਂ ਵਿਆਜ ਦਰਾਂ ਵਿਚ ਰਾਹਤ ਦੀ ਉਮੀਦ ਕੀਤੀ ਜਾ ਸਕਦੀ ਹੈ।