ਭਾਰਤ ਨੇ ਮਹਿਲਾ ਜੂਨੀਅਰ ਏਸ਼ੀਆ ਕੱਪ ਦੀ ਟੀਮ ਦਾ ਕੀਤਾ ਐਲਾਨ

ਨਵੀਂ ਦਿੱਲੀ– ਭਾਰਤ ਨੇ 2 ਜੂਨ ਤੋਂ ਜਾਪਾਨ ਦੇ ਕਾਕਾਮੀਗਹਾਰਾ ਵਿਚ ਸ਼ੁਰੂ ਹੋ ਰਹੇ ਵੱਕਾਰੀ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ ਬੁੱਧਵਾਰ ਨੂੰ 18 ਮੈਂਬਰੀ ਟੀਮ ਦਾ ਐਲਾਨ ਕੀਤਾ। ਭਾਰਤ ਪੂਲ-ਏ ਵਿਚ ਕੋਰੀਆ, ਮਲੇਸ਼ੀਆ, ਚੀਨੀ ਤਾਈਪੇ ਤੇ ਉਜਬੇਕਿਸਤਾਨ ਵਿਰੁੱਧ ਖੇਡੇਗਾ ਜਦਕਿ ਪੂਲ-ਬੀ ਵਿਚ ਮੇਜ਼ਬਾਨ ਜਾਪਾਨ, ਚੀਨ, ਕਜ਼ਾਕਿਸਤਾਨ, ਹਾਂਗਕਾਂਗ ਤੇ ਇੰਡੋਨੇਸ਼ੀਆ ਹੋਣਗੇ।

ਜੂਨੀਅਰ ਏਸ਼ੀਆ ਕੱਪ ਭਾਰਤ ਲਈ ਇਕ ਮਹੱਤਵਪੂਰਨ ਟੂਰਨਾਮੈਂਟ ਹੈ ਕਿਉਂਕਿ ਟੂਰਨਾਮੈਂਟ ਤੋਂ ਟਾਪ-3 ਦੇਸ਼ ਹੀ ਇਸ ਸਾਲ ਦੇ ਐੱਫ. ਆਈ. ਐੱਚ. ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਗੇ। ਇਸ ਆਯੋਜਨ ਵਿਚ ਭਾਰਤ ਦੀ ਅਗਵਾਈ ਪ੍ਰੀਤੀ ਕਰੇਗੀ ਜਦਕਿ ਦੀਪਿਕਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ।

ਭਾਰਤ 3 ਜੂਨ ਨੂੰ ਉਜਬੇਕਿਸਤਾਨ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਮਲੇਸ਼ੀਆ (5 ਜੂਨ), ਕੋਰੀਆ (6 ਜੂਨ) ਤੇ ਚੀਨੀ ਤਾਈਪੇ ਦਾ ਸਾਹਮਣਾ ਕਰੇਗਾ। ਸੈਮੀਫਾਈਨਲ 10 ਜੂਨ ਨੂੰ ਖੇਡੇ ਜਾਣਗੇ ਜਦਕਿ ਫਾਈਨਲ 11 ਜੂਨ ਨੂੰ ਆਯੋਜਿਤ ਹੋਵੇਗਾ।

Add a Comment

Your email address will not be published. Required fields are marked *