ਭੂਟੀਆ ਨੂੰ ਹਰਾ ਕੇ ਕਲਿਆਣ ਚੌਬੇ ਫੁਟਬਾਲ ਫੈਡਰੇਸ਼ਨ ਦੇ ਬਣੇ ਪ੍ਰਧਾਨ

ਨਵੀਂ ਦਿੱਲੀ, 2 ਸਤੰਬਰ–: ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਨੂੰ ਆਪਣੇ 85 ਸਾਲ ਦੇ ਇਤਿਹਾਸ ਵਿੱਚ ਅੱਜ ਪਹਿਲੀ ਵਾਰ ਕਲਿਆਣ ਚੌਬੇ ਦੇ ਰੂਪ ਵਿੱਚ ਪਹਿਲਾ ਅਜਿਹਾ ਪ੍ਰਧਾਨ ਮਿਲਿਆ ਜੋ ਪਹਿਲਾਂ ਖਿਡਾਰੀ ਵੀ ਰਹਿ ਚੁੱਕਾ ਹੈ। ਚੌਬੇ ਨੇ ਪ੍ਰਧਾਨ ਦੇ ਅਹੁਦੇ ਲਈ ਹੋਈ ਚੋਣ ਵਿੱਚ ਉੱਘੇ ਫੁਟਬਾਲਰ ਬਾਇਚੁੰਗ ਭੂਟੀਆ ਨੂੰ ਹਰਾਇਆ। ਮੋਹਨ ਬਗਾਨ ਅਤੇ ਪੂਰਬੀ ਬੰਗਾਲ ਦੇ ਸਾਬਕਾ ਗੋਲਕੀਪਰ 45 ਸਾਲਾ ਚੌਬੇ ਨੇ 33-1 ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਦੀ ਜਿੱਤ ਪਹਿਲਾਂ ਹੀ ਨਿਸ਼ਚਿਤ ਲੱਗ ਰਹੀ ਸੀ ਕਿਉਂਕਿ ਸਾਬਕਾ ਕਪਤਾਨ ਭੂਟੀਆ ਨੂੰ ਸੂਬੇ ਦੀਆਂ ਐਸੋਸੀੲੇਸ਼ਨਾਂ ਦੇ ਨੁਮਾਇੰਦਿਆਂ ਦੀ 34 ਮੈਂਬਰੀ ਵੋਟਰ ਸੂਚੀ ’ਚੋਂ ਬਹੁਤ ਜ਼ਿਆਦਾ ਸਮਰਥਨ ਹਾਸਲ ਨਹੀਂ ਸੀ। ਚੌਬੇ ਤੋਂ ਪਹਿਲਾਂ ਪ੍ਰਧਾਨ ਰਹੇ ਪ੍ਰਫੁਲ ਪਟੇਲ ਤੇ ਪ੍ਰਿਯਾ ਰੰਜਨ ਦਾਸਮੁਨਸ਼ੀ ਪੂਰਨ ਤੌਰ ’ਤੇ ਸਿਆਸਤਦਾਨ ਸਨ। ਸਿੱਕਮ ਦੇ ਰਹਿਣ ਵਾਲੇ 45 ਸਾਲਾ ਭੂਟੀਆ ਦੀ ਨਾਮਜ਼ਦਗੀ ਭਰਦੇ ਸਮੇਂ ਉਨ੍ਹਾਂ ਦੇ ਸੂਬੇ ਦੀ ਐਸੋਸੀਏਸ਼ਨ ਦਾ ਨੁਮਾਇੰਦਾ ਵੀ ਪ੍ਰਸਤਾਵਕ ਨਹੀਂ ਬਣਿਆ ਸੀ। ਪਿਛਲੀ ਲੋਕ ਸਭਾ ਚੋਣ ਵਿੱਚ ਪੱਛਮੀ ਬੰਗਾਲ ਦੇ ਕ੍ਰਿਸ਼ਨਨਗਰ ਸੀਟ ਤੋਂ ਹਾਰਨ ਵਾਲੇ ਭਾਜਪਾ ਦੇ ਸਿਆਸਤਦਾਨ ਚੌਬੇ ਕਦੇ ਭਾਰਤੀ ਸੀਨੀਅਰ ਟੀਮ ਤੋਂ ਨਹੀਂ ਖੇਡੇ, ਹਾਲਾਂਕਿ ਉਹ ਕੁਝ ਮੌਕਿਆਂ ’ਤੇ ਟੀਮ ਦਾ ਹਿੱਸਾ ਰਹੇ ਸਨ। ਉਨ੍ਹਾਂ ਨੇ ਹਾਲਾਂਕਿ ਉਮਰ ਵਰਗ ਦੇ ਟੂਰਨਾਮੈਂਟ ਵਿੱਚ ਕੌਮਾਂਤਰੀ ਪੱਧਰ ’ਤੇ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਹ ਮੋਹਨ ਬਗਾਨ ਅਤੇ ਈਸਟ ਬੰਗਾਲ ਲਈ ਗੋਲਕੀਪਰ ਦੇ ਰੂਪ ਵਿੱਚ ਖੇਡੇ ਹਨ।

Add a Comment

Your email address will not be published. Required fields are marked *