ਲੌਰੀਅਸ ਨੇ ਮੇਸੀ ਨੂੰ ਚੁਣਿਆ ਸਾਲ ਦਾ ਸਰਵੋਤਮ ਖਿਡਾਰੀ

ਪੈਰਿਸ : ਅਰਜਨਟੀਨਾ ਦੇ ਫੁੱਟਬਾਲਰ ਅਤੇ ਸੱਤ ਵਾਰ ਦੇ ਬੈਲਨ ਡੀ’ਓਰ ਜੇਤੂ ਲਿਓਨਿਲ ਮੇਸੀ ਨੂੰ ਲੌਰੀਅਸ ਸਪੋਰਟਸ ਐਵਾਰਡ ਸਮਾਰੋਹ ਵਿਚ ਸਾਲ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ ਹੈ। 2022 ਫੀਫਾ ਵਿਸ਼ਵ ਕੱਪ ਵਿੱਚ ਅਰਜਨਟੀਨਾ ਦੀ ਅਗਵਾਈ ਕਰਨ ਵਾਲੇ 35 ਸਾਲਾ ਖਿਡਾਰੀ ਨੂੰ ਸੋਮਵਾਰ ਨੂੰ ਚੋਟੀ ਦੇ ਈਵੈਂਟ ਵਿੱਚ ਉਸ ਦੇ ਪ੍ਰਦਰਸ਼ਨ ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਵਿਸ਼ਵ ਕੱਪ ਦੇ ਰੋਮਾਂਚਕ ਫਾਈਨਲ ਵਿੱਚ ਅਰਜਨਟੀਨਾ ਨੇ ਫਰਾਂਸ ਨੂੰ ਸ਼ੂਟਆਊਟ ਵਿੱਚ ਹਰਾਇਆ।

ਫਰਾਂਸ ਦੇ ਪ੍ਰਮੁੱਖ ਸਟ੍ਰਾਈਕਰ ਕੇਲੀਅਨ ਐਮਬਾਪੇ, ਸਪੇਨ ਦੇ ਰਾਫੇਲ ਨਡਾਲ ਅਤੇ ਦੋ ਵਾਰ ਦੇ ਫਾਰਮੂਲਾ-1 ਵਿਸ਼ਵ ਚੈਂਪੀਅਨ ਵਰਸਟੈਪੇਨ ਵੀ ਇਸ ਪੁਰਸਕਾਰ ਲਈ ਮੈਦਾਨ ਵਿੱਚ ਸਨ। ਇਸ ਸਮਾਰੋਹ ਵਿੱਚ ਅਰਜਨਟੀਨਾ ਨੂੰ ਸਾਲ ਦੀ ਸਰਵੋਤਮ ਟੀਮ ਚੁਣਿਆ ਗਿਆ। ਆਪਣੀ ਪਤਨੀ ਐਂਟੋਨੇਲਾ ਰੋਕੂਜ਼ੋ ਨਾਲ ਸਮਾਰੋਹ ‘ਚ ਮੌਜੂਦ ਮੇਸੀ ਨੇ ਆਪਣੇ ਨਾਲ ਹੀ ਟੀਮ ਦਾ ਐਵਾਰਡ ਸਵੀਕਾਰ ਕੀਤਾ। ਮੇਸੀ ਨੇ ਇਸ ਤੋਂ ਪਹਿਲਾਂ 2020 ‘ਚ ਬ੍ਰਿਟੇਨ ਦੇ ਫਾਰਮੂਲਾ ਵਨ ਚੈਂਪੀਅਨ ਲੁਈਸ ਹੈਮਿਲਟਨ ਨਾਲ ਸਾਂਝੇ ਤੌਰ ‘ਤੇ ਇਹ ਪੁਰਸਕਾਰ ਜਿੱਤਿਆ ਸੀ।

Add a Comment

Your email address will not be published. Required fields are marked *