HDFC ਬੈਂਕ ਨੇ ਦਿੱਤਾ ਝਟਕਾ, ਮਹਿੰਗਾ ਹੋਇਆ ਲੋਨ, ਨਵੀਆਂ ਦਰਾਂ ਅੱਜ ਤੋਂ ਲਾਗੂ

ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਰੇਪੋ ਰੇਟ ‘ਚ ਕੋਈ ਬਦਲਾਅ ਨਹੀਂ ਕੀਤਾ, ਜਿਸ ਤੋਂ ਬਾਅਦ ਬਾਕੀ ਬੈਂਕਾਂ ਨੇ MCLR ਦਰਾਂ ਨੂੰ ਸਥਿਰ ਰੱਖਿਆ। ਦੂਜੇ ਪਾਸੇ ਨਿੱਜੀ ਖੇਤਰ ਦੇ ਵੱਡੇ ਬੈਂਕ HDFC ਨੇ ਆਪਣੇ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਪ੍ਰਚੂਨ ਕਰਜ਼ੇ ਮਹਿੰਗੇ ਕਰ ਦਿੱਤੇ ਹਨ। HDFC ਬੈਂਕ ਨੇ ਆਪਣੇ ਗਾਹਕਾਂ ਦੇ ਲਈ ਫੰਡ ਆਧਾਰਿਤ ਉਧਾਰ ਦਰ (MCLR) ਦੀ ਸੀਮਾਂਤ ਲਾਗਤ ਵਿੱਚ 15 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ। ਬੈਂਕ ਨੇ ਸਲੈਕਟੇਡ ਟੈਨਿਓਰ ਦੇ ਕਰਜ਼ਿਆਂ ਲਈ ਦਰਾਂ ਨੂੰ ਸੋਧਿਆ ਹੈ। ਬੈਂਕ ਨੇ ਨਵੀਆਂ ਦਰਾਂ 8 ਮਈ 2023 ਤੋਂ ਲਾਗੂ ਕਰ ਦਿੱਤੀਆਂ ਹਨ।

HDFC ਬੈਂਕ ਨੇ ਐੱਮਸੀਐੱਲਆਰ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਬੈਂਕ ਨੇ MCLR ਰੇਟ 0.05 ਫ਼ੀਸਦੀ ਤੋਂ 0.15 ਫ਼ੀਸਦੀ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ। ਵਿਆਜ਼ ਦਰਾਂ ਦੇ ਵਾਧੇ ਦਾ ਅਸਰ ਹੋਮ ਲੋਨ, ਕਾਰ ਲੋਨ ਦੀ ਈਐੱਮਆਈ (EMI) ‘ਤੇ ਪੈਣ ਵਾਲਾ ਹੈ। ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਹ ਇਜਾਫਾ ਉਦੋਂ ਹੋਇਆ ਹੈ, ਜਦੋਂ HDFC ਅਤੇ HDFC ਬੈਂਕ ਦਾ ਮਰਜਰ ਹੋਣ ਵਾਲਾ ਹੈ।

HDFC ਬੈਂਕ ਦੀ ਵੈੱਬਸਾਈਟ ‘ਤੇ ਮੌਜੂਦ ਜਾਣਕਾਰੀ ਦੇ ਅਨੁਸਾਰ ਐੱਮ.ਸੀ.ਐੱਲ.ਆਰ. ਦਰ ਵਿੱਚ 15 ਬੇਸਿਸ ਪੁਆਇੰਟ ਤੱਕ ਦਾ ਵਾਧਾ ਕੀਤਾ ਹੈ। ਬੈਂਕ ਦੇ ਮੁਤਾਬਕ ਓਵਰਨਾਈਟ ਲਈ MCLR 7.80 % ਤੋਂ ਵਧ ਕੇ 7.95% ਹੋ ਗਿਆ ਹੈ। ਇਸੇ ਤਰ੍ਹਾਂ ਇਕ ਮਹੀਨੇ ਲਈ 7.95% ਤੋਂ ਵਧ ਕੇ 8.10% ਫ਼ੀਸਦੀ ਹੋ ਗਿਆ ਹੈ। 3 ਮਹੀਨੇ ‘ਤੇ MCLR ਰੇਟ 8.40%, 6 ਮਹੀਨੇ ‘ਤੇ MCLR 8.80%, 1 ਸਾਲ ਲਈ MCLR 9.05%, 2 ਸਾਲ ‘ਤੇ 9.10  ਫ਼ੀਸਦੀ ਅਤੇ 3 ਸਾਲ ਲਈ MCLR 9.20% ਹੋ ਗਿਆ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਮਬੀਨੇ ਬੈਂਕ ਨੇ ਕੁਝ ਖ਼ਾਸ ਟੈਨਿਓਰ ਲਈ MCLR ਵਿੱਚ 85 ਬੇਸਿਸ ਪਵਾਇੰਟਸ ਦੀ ਕਟੌਤੀ ਕੀਤੀ ਹੈ। 

Add a Comment

Your email address will not be published. Required fields are marked *