ਕੈਨੇਡਾ: ਭਾਰਤੀ ਕੌਂਸਲਖਾਨੇ ਦੇ ਵੀਜ਼ਾ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

ਸਰੀ, 8 ਮਈ-: ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਹਾੜੇ ਸਬੰਧੀ ਸਰੀ ਵਿੱਚ ਭਾਰਤੀ ਕੌਂਸਲੇਟ ਦੇ ਵੀਜ਼ਾ ਦਫ਼ਤਰ ਅੱਗੇ ਰੈਡੀਕਲ ਦੇਸੀ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਵਿੱਚ ਬੁਲਾਰਿਆਂ ਨੇ ਭਾਰਤ ਅੰਦਰ ਪ੍ਰੈੱਸ ਦੀ ਆਜ਼ਾਦੀ ਦੇ ਹੋ ਰਹੇ ਘਾਣ ’ਤੇ ਚਿੰਤਾ ਜ਼ਾਹਿਰ ਕੀਤੀ। ਰੈਲੀ ਦੇ ਮੁੱਖ ਪ੍ਰਬੰਧਕ ਤੇ ਸਪਾਈਸ ਰੇਡੀਓ ਦੇ ਪੱਤਰਕਾਰ ਗੁਰਪ੍ਰੀਤ ਸਿੰਘ ਨੇ ਅਜੋਕੇ ਸਮੇਂ ਭਾਰਤ ਵਿੱਚ ‘ਬੋਲਣ ਦੀ ਆਜ਼ਾਦੀ’ ਅਤੇ ਬੁੱਧੀਜੀਵੀਆਂ ’ਤੇ ਹੋ ਰਹੇ ਹਮਲਿਆਂ ਸਮੇਤ ਪੱਤਰਕਾਰਾਂ ਦੇ ਹੱਕਾਂ ਦੇ ਉਪਰ ਹੋ ਰਹੇ ਹਮਲਿਆਂ ਬਾਰੇ ਗੱਲਬਾਤ ਕੀਤੀ। ਉਘੇ ਕਵੀ ਅੰਮ੍ਰਿਤ ਦੀਵਾਨਾ ਨੇ ਕਾਵਿ-ਸਤਰਾਂ ਦੀ ਸਾਂਝ ਪਾਈ। ਚੈਨਲ ਪੰਜਾਬੀ ਦੇ ਜਰਨਲਿਸਟ ਡਾ. ਗੁਰਵਿੰਦਰ ਸਿੰਘ ਨੇ ਕਿਹਾ ਕਿ ਇਸ ਵੇਲੇ ਭਾਰਤ ਪੱਤਰਕਾਰਾਂ ਦੀ ਸੁਰੱਖਿਆ ਅਤੇ ਆਜ਼ਾਦੀ ਦੇ ਮਾਮਲੇ ਵਿੱਚ 161ਵੇਂ ਨੰਬਰ ’ਤੇ ਪਹੁੰਚ ਗਿਆ ਹੈ, ਜੋ ਅਤਿ ਸ਼ਰਮਨਾਕ ਗੱਲ ਹੈ। ਇਸ ਮੌਕੇ ਪ੍ਰੋ. ਬਲਜਿੰਦਰ ਸਿੰਘ, ਬੀਸੀ ਫੈਡਰੇਸ਼ਨ ਕਿਰਤੀਆਂ ਦੀ ਸੰਸਥਾ ਦੇ ਵਕਤਾ ਹਰਮਿੰਦਰ ਕੈਲੀ, ਸਿੱਖ ਵਿਚਾਰ ਮੰਚ ਦੇ ਬੁਲਾਰੇ ਕੇਸਰ ਸਿੰਘ ਕੂਨਰ ਅਤੇ ਅੰਬੇਡਕਰਵਾਦੀ ਸੰਸਥਾ ਇਸਰੋ ਦੇ ਬੁਲਾਰੇ ਰਾਜਪਾਲ ਭਾਰਦਵਾਜ ਨੇ ਸੰਬੋਧਨ ਕੀਤਾ।

ਪ੍ਰੋਗਰਾਮ ਦੇ ਅਖੀਰ ਵਿੱਚ ਪੱਤਰਕਾਰਾਂ ਦੀ ਆਜ਼ਾਦੀ ਦੇ ਹੱਕ ਵਿੱਚ ਨਾਅਰੇ ਬੁਲੰਦ ਕੀਤੇ ਗਏ। ਰੈਲੀ ਦਾ ‘ਚੈਨਲ ਪੰਜਾਬੀ’ ਤੇ ‘ਮਹਿਕ ਪੰਜਾਬ ਦੀ’ ਵੱਲੋਂ ਸਿੱਧਾ ਪ੍ਰਸਾਰਣ ਕੀਤਾ ਗਿਆ।

Add a Comment

Your email address will not be published. Required fields are marked *