ਪਿਓ ਨੇ ਜ਼ਹਿਰੀਲਾ ਪਦਾਰਥ ਕੋਲਡ ਡਰਿੰਕ ’ਚ ਮਿਲਾ ਕੇ ਪਰਿਵਾਰ ਨੂੰ ਪਿਲਾਇਆ
![](http://mehakewattan.com/wp-content/uploads/2023/05/2023_5image_02_26_351272171saaffffssassaaa-ll.jpg)
ਕੁਰਾਲੀ –ਪਿੰਡ ਨੰਗਲ ਸਿੰਘਾ ਵਿਖੇ ਇਕ ਵਿਅਕਤੀ ਵੱਲੋਂ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਆਪਣੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਨੇ ਕੋਲਡ ਡਰਿੰਕ ’ਚ ਕੋਈ ਜ਼ਹਿਰੀਲੀ ਚੀਜ਼ ਮਿਲਾ ਕੇ ਪਰਿਵਾਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਸ ਦੀ ਧੀ ਦੀ ਮੌਤ ਹੋ ਗਈ ਅਤੇ ਪੁੱਤ ਹਸਪਤਾਲ ’ਚ ਦਾਖਲ ਹੈ। ਇਸ ਸਬੰਧੀ ਪੁਲਸ ਨੇ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਆਪਣੇ ਦੋ ਬੱਚਿਆਂ ਨੂੰ ਜ਼ਹਿਰੀਲੀ ਕੋਲਡ ਡਰਿੰਕ ਪਿਲਾ ਦਿੱਤੀ ਅਤੇ ਜਦੋਂ ਉਹ ਆਪਣੀ ਪਤਨੀ ਨੂੰ ਜ਼ਹਿਰੀਲੀ ਕੋਲਡ ਡਰਿੰਕ ਨਾ ਦੇ ਸਕਿਆ ਤਾਂ ਉਸ ਨੇ ਖੁਦ ਵੀ ਜ਼ਹਿਰੀਲੀ ਕੋਲਡ ਡਰਿੰਕ ਪੀ ਲਈ। ਪਿੰਕੀ ਦੇਵੀ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਪਤੀ ਕੁਲਵਿੰਦਰ ਸਿੰਘ ਦੇ ਕਿਸੇ ਗ਼ੈਰ-ਔਰਤ ਨਾਲ ਸਬੰਧ ਹਨ ਅਤੇ ਉਹ ਮੇਰੇ ’ਤੇ ਵੀ ਸ਼ੱਕ ਕਰਦਾ ਹੈ ਤੇ ਹਰ ਰੋਜ਼ ਸਾਡੀ ਕੁੱਟਮਾਰ ਕਰਦਾ ਹੈ।
ਉਸ ਨੇ ਦੱਸਿਆ ਕਿ ਜਦੋਂ ਦੋਵੇਂ ਬੱਚੇ ਸਕੂਲ ਤੋਂ ਵਾਪਸ ਆਏ ਤਾਂ ਕੁਲਵਿੰਦਰ ਸਿੰਘ ਨੇ ਪੁੱਤ ਪ੍ਰਦੀਪ ਸਿੰਘ (14) ਅਤੇ ਧੀ ਖੁਸ਼ਪ੍ਰੀਤ ਕੌਰ (12) ਨੂੰ ਜ਼ਹਿਰੀਲੀ ਕੋਲਡ ਡਰਿੰਕ ਪਿਲਾਈ ਪਰ ਜਦੋਂ ਉਹ ਮੈਨੂੰ ਇਹ ਕੋਲਡ ਡਰਿੰਕ ਨਾ ਪਿਲਾ ਸਕਿਆ ਤਾਂ ਉਸ ਨੇ ਖੁਦ ਹੀ ਉਹ ਕੋਲਡ ਡਰਿੰਕ ਪੀ ਲਈ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)