18 ਸਾਲਾ ਆਰੀਆ ਵਾਲਵੇਕਰ ਨੇ ‘ਮਿਸ ਇੰਡੀਆ ਯੂ.ਐੱਸ.ਏ 2022’ ਦਾ ਜਿੱਤਿਆ ਤਾਜ, ਕਿਹਾ- ਮੇਰਾ ਬਚਪਨ …’

ਮੁੰਬਈ- ਵਰਜੀਨੀਆ ਦੀ ਰਹਿਣ ਵਾਲੀ ਭਾਰਤੀ ਅਮਰੀਕੀ ਆਰੀਆ ਵਾਲਵੇਕਰ ਨੇ ਇਸ ਸਾਲ ‘ਮਿਸ ਇੰਡੀਆ ਯੂ.ਐੱਸ.ਏ.’ ਦਾ ਖ਼ਿਤਾਬ ਜਿੱਤਿਆ ਹੈ।  ਨਿਊ ਜਰਸੀ ’ਚ ਆਯੋਜਿਤ ਸਾਲਾਨਾ ਮੁਕਾਬਲੇ ’ਚ  18 ਸਾਲਾਂ ਆਰੀਆ ਨੇ ‘ਮਿਸ ਇੰਡੀਆ ਯੂ.ਐੱਸ.ਏ 2022’ ਦਾ ਤਾਜ ਪਹਿਣਾਇਆ ਗਿਆ। ਜਦਕਿ ਯੂਨੀਵਰਸਿਟੀ ਆਫ਼ ਵਰਜੀਨੀਆ ਦੀ ਵਿਦਿਆਰਥਣ ਸੌਮਿਆ ਸ਼ਰਮਾ ਦੂਜੇ ਅਤੇ ਨਿਊਜਰਸੀ ਦੀ ਸੰਜਨਾ ਚੇਕੁਰੀ ਤੀਜੇ ਸਥਾਨ ’ਤੇ ਰਹੀ।

ਆਰੀਆ ਨੇ ਇਸ ਜਿੱਤ ਬਾਰੇ ਕਿਹਾ ਕਿ ‘ਮੈਂ ਅਦਾਕਾਰਾ ਬਣਨਾ ਚਾਹੁੰਦੀ ਹਾਂ। ਆਪਣੇ ਆਪ ਨੂੰ ਪਰਦੇ ’ਤੇ ਦੇਖਣਾ  ਫ਼ਿਲਮਾਂ ਅਤੇ ਟੈਲੀਵਿਜ਼ਨ ’ਤੇ ਕੰਮ ਕਰਨਾ ਬਚਪਨ ਤੋਂ ਹੀ ਮੇਰਾ ਸੁਫ਼ਨਾ ਹੈ। ਉਸ ਨੇ ਕਿਹਾ ਕਿ ਉਸ ਨੂੰ ਨਵੀਆਂ ਥਾਵਾਂ ’ਤੇ ਜਾਣਾ, ਖਾਣਾ ਬਣਾਉਣਾ ਅਤੇ ਵੱਖ-ਵੱਖ ਮੁੱਦਿਆਂ ’ਤੇ ਬਹਿਸ ਕਰਨ ਪਸੰਦ ਹੈ।

ਇਸ ਤੋਂ ਇਲਾਵਾ ਵਾਸ਼ਿੰਗਟਨ ਦੀ ਅਕਸ਼ੀ ਜੈਨ ਨੂੰ ‘ਮਿਸਿਜ਼ ਇੰਡੀਆ ਯੂ.ਐੱਸ.ਏ’ ਅਤੇ ਨਿਊਯਾਰਕ ਦੀ ਤਨਵੀ ਗਰੋਵਰ ਨੂੰ ‘ਮਿਸ ਟੀਨ ਇੰਡੀਆ ਯੂ.ਐੱਸ.ਏ’ ਚੁਣਿਆ ਗਿਆ।

30 ਸੂਬਿਆਂ ਦੀ ਨੁਮਾਇੰਦਗੀ ਕਰਨ ਵਾਲੇ 74 ਪ੍ਰਤੀਯੋਗੀਆਂ ਨੇ ਤਿੰਨ ਵੱਖ-ਵੱਖ ਮੁਕਾਬਲਿਆਂ ‘ਮਿਸ ਇੰਡੀਆ ਯੂ.ਐੱਸ.ਏ’ ਅਤੇ ‘ਮਿਸਿਜ਼ ਇੰਡੀਆ ਯੂ.ਐੱਸ.ਏ’ ਅਤੇ ‘ਮਿਸ ਟੀਨ ਇੰਡੀਆ ਯੂ.ਐੱਸ.ਏ’ ’ਚ ਭਾਗ ਲਿਆ। ਤਿੰਨੋਂ ਸ਼੍ਰੇਣੀਆਂ ਦੇ ਜੇਤੂਆਂ ਨੂੰ ਉਸੇ ਗਰੁੱਪ ਦੁਆਰਾ ਆਯੋਜਿਤ ‘ਵਰਲਡਵਾਈਡ ਪੇਜੈਂਟਸ’ ’ਚ ਹਿੱਸਾ ਲੈਣ ਲਈ ਅਗਲੇ ਸਾਲ ਦੀ ਸ਼ੁਰੂਆਤ ’ਚ ਮੁੰਬਈ ਜਾਣ ਦਾ ਮੌਕਾ ਮਿਲੇਗਾ।

Add a Comment

Your email address will not be published. Required fields are marked *