ਪੰਜਾਬੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਫਲਾਂਟ ਕੀਤਾ ‘ਬੇਬੀ ਬੰਪ’

ਮਨੋਰੰਜਨ ਜਗਤ ਦੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਬਹੁਤ ਜਲਦ ਮਾਂ ਬਣਨ ਵਾਲੀ ਹੈ। ਉਨ੍ਹਾਂ ਨੇ ਪਿਛਲੇ ਸਾਲ ਦਸੰਬਰ ਮਹੀਨੇ ‘ਚ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਹ ਅਕਸਰ ਹੀ ਆਪਣੇ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ।ਹਾਲ ਹੀ ‘ਚ ਦ੍ਰਿਸ਼ਟੀ ਗਰੇਵਾਲ ਨੇ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਦ੍ਰਿਸ਼ਟੀ ਗਰੇਵਾਲ ਨੇ ਵ੍ਹਾਈਟ ਕਲਰ ਦੀ ਡਰੈੱਸ ਪਾਈ ਹੈ, ਜਿਸ ‘ਚ ਉਹ ਪਰੀ ਵਾਂਗ ਨਜ਼ਰ ਆ ਰਹੀ ਹੈ।

ਇਸ ਦੌਰਾਨ ਉਸ ਨੇ ਆਪਣੇ ਪਤੀ ਅਭੈ ਅੱਤਰੀ ਨਾਲ ਪੋਜ਼ ਦਿੰਦੇ ਹੋਏ ਬੇਬੀ ਬੰਪ ਫਲਾਂਟ ਕਰਦਿਆਂ ਤਸਵੀਰਾਂ ਕਲਿੱਕ ਕਰਵਾਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਹਾਲ ‘ਚ ਅਦਾਕਾਰਾ ਦੀ ਗੋਦ ਭਰਾਈ ਵਾਲੀ ਰਸਮ ਨਿਭਾਈ ਹੈ, ਜਿਸ ਦੀ ਇੱਕ ਪਿਆਰੀ ਜਿਹੀ ਝਲਕ ਅਦਾਕਾਰਾ ਨੇ ਆਪਣੇ ਫੈਨਜ਼ ਨਾਲ ਵੀ ਸ਼ੇਅਰ ਕੀਤੀ ਸੀ। ਇਸ ਵੀਡੀਓ ‘ਚ ਪਰਿਵਾਰ ਵਾਲੇ ਗੋਦ ਭਰਾਈ ਦੀ ਰਸਮ ਅਦਾ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਦ੍ਰਿਸ਼ਟੀ ਗਰੇਵਾਲ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ। ਜੇ ਗੱਲ ਕਰੀਏ ਦ੍ਰਿਸ਼ਟੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਟੀ. ਵੀ. ਜਗਤ ਦੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ। ਉਹ ‘ਬੈਸਟ ਆਫ ਲੱਕ’ ਅਤੇ ‘ਮਿੱਟੀ ਨਾ ਫਰੋਲ ਜੋਗੀਆ’ ‘ਹਾਰਡ ਕੌਰ’, ‘ਮੁਕਲਾਵਾ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। 

Add a Comment

Your email address will not be published. Required fields are marked *