ਕਪਿਲ ਦੇ ਸ਼ੋਅ ‘ਚ ਫ਼ਿਲਮ ‘ਗੋਡੇ ਗੋਡੇ ਚਾਅ’ ਦੀ ਚਰਚਾ

ਚੰਡੀਗੜ੍ਹ– ‘ਕਿਸਮਤ 2’, ‘ਸੁਰਖੀ ਬਿੰਦੀ’, ‘ਪੁਆੜਾ’, ‘ਸੌਂਕਣ ਸੌਂਕਣੇ’ ਤੇ ਹੋਰ ਬਹੁਤ ਸਾਰੀਆਂ ਹਿੱਟ ਫ਼ਿਲਮਾਂ ਤੋਂ ਬਾਅਦ ਜ਼ੀ ਸਟੂਡੀਓਜ਼ ਦਰਸ਼ਕਾਂ ਲਈ ਇਕ ਹੋਰ ਪਰਿਵਾਰਕ ਮਨੋਰੰਜਨ ਨਾਲ ਵਾਪਸ ਆ ਰਿਹਾ ਹੈ। ਵੀ. ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਜ਼ੀ ਸਟੂਡੀਓਜ਼ ਦੀ ਆਉਣ ਵਾਲੀ ਫ਼ਿਲਮ ‘ਗੋਡੇ ਗੋਡੇ ਚਾਅ’ ਇਸ ਸਾਲ 26 ਮਈ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਫ਼ਿਲਮ ਦੇ ਟਰੇਲਰ ਨੂੰ ਹਾਸੇ ਦਾ ਦੰਗਲ ਦੱਸਿਆ ਜਾ ਰਿਹਾ ਹੈ। ਸੋਨਮ ਬਾਜਵਾ ’ਚ ਬਾਰਾਤ ਦੇ ਨਾਲ ਪਿੰਡ ਦੀਆਂ ਔਰਤਾਂ ਨੂੰ ਲੈ ਕੇ ਜਾਣ ਦਾ ਮਿਸ਼ਨ ਚਲਾਇਆ ਗਿਆ ਹੈ।

ਫਿਲਹਾਲ ਫ਼ਿਲਮ ਦੀ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ ਹੈ। ਇਸ ਫ਼ਿਲਮ ਦੇ ਚਰਚੇ ਕਪਿਲ ਸ਼ਰਮਾ ਦੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਵੀ ਸਾਨੂੰ ਵੇਖਣ ਨੂੰ ਮਿਲੇ। ਜਦੋਂ ਕਪਿਲ ਸ਼ਰਮਾ ਨੇ ਸੋਨਮ ਬਾਜਵਾ ਦੀ ਤਸਵੀਰ ਦੇ ਕੁਮੈਂਟ ਪੜ੍ਹਦਿਆਂ ਉਨ੍ਹਾਂ ਨੂੰ ਕਿਹਾ ਕਿ ਮੇਰੀ ਸਭ ਤੋਂ ਛੋਟੀ ਮਾਸੀ ਬਿਲਕੁਲ ਇਵੇਂ ਹੀ ਘਰ ਆਉਂਦੇ ਸਨ। ਦਰਅਸਲ, ਕਪਿਲ ਸ਼ਰਮਾ ਅਦਾਕਾਰਾ ਸੋਨਮ ਬਾਜਵਾ ਦੀ ਇਕ ਇੰਸਟਾ ਤਸਵੀਰ ਖੋਲ੍ਹਦੇ ਹਨ, ਜਿਸ ‘ਚ ਅਦਾਕਾਰਾ ਨੇ ਸਿਰ ‘ਤੇ ਚੁੰਨ੍ਹੀ ਲੈ ਕੇ ਆਪਣੇ ਆਪ ਨੂੰ ਪੁਰਾਣੇ ਜ਼ਮਾਨੇ ਦੀਆਂ ਔਰਤਾਂ ਵਾਂਗ ਦਿਖਾਇਆ ਹੈ, ਇਸੇ ਤਸਵੀਰ ਨੂੰ ਲੈ ਕੇ ਕਪਿਲ ਨੇ ਕਈ ਮਜ਼ੇਦਾਰ ਗੱਲਾਂ ਸਾਂਝੀਆਂ ਕੀਤੀਆਂ। 

ਦੱਸਣਯੋਗ ਹੈ ਕਿ ਫ਼ਿਲਮ ‘ਗੋਡੇ ਗੋਡੇ ਚਾਅ’ ‘ਚ ਸੋਨਮ ਬਾਜਵਾ, ਤਾਨੀਆ, ਗੀਤਾਜ਼ ਬਿੰਦਰਖੀਆ ਤੇ ਗੁਰਜੈਜ਼ ਮੁੱਖ ਭੂਮਿਕਾਵਾਂ ‘ਚ ਹਨ। ‘ਗੋਡੇ ਗੋਡੇ ਚਾਅ’, ‘ਕਿਸਮਤ’ ਤੇ ‘ਕਿਸਮਤ 2’ ਫੇਮ ਜਗਦੀਪ ਸਿੱਧੂ ਵਲੋਂ ਲਿਖੀ ਗਈ ਇਕ ਪਰਿਵਾਰਕ ਮਨੋਰੰਜਨ ਨਾਲ ਭਰਪੂਰ ਫ਼ਿਲਮ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੇਤੂ ਨਿਰਦੇਸ਼ਕ (ਹਰਜੀਤਾ) ਵਿਜੇ ਕੁਮਾਰ ਅਰੋੜਾ ਵਲੋਂ ਕੀਤਾ ਗਿਆ ਹੈ, ਜਿਨ੍ਹਾਂ ਨੇ ਆਲੋਚਨਾਤਮਕ ਤੌਰ ’ਤੇ ਪ੍ਰਸ਼ੰਸਾਯੋਗ ਬਲਾਕਬਸਟਰ ‘ਗੁੱਡੀਆਂ ਪਟੋਲੇ’ ਤੇ ‘ਕਲੀ ਜੋਟਾ’ ਦਾ ਨਿਰਦੇਸ਼ਨ ਵੀ ਕੀਤਾ ਹੈ।

Add a Comment

Your email address will not be published. Required fields are marked *