ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਅਜੈ ਬੰਗਾ ਨੂੰ ਵਿਸ਼ਵ ਬੈਂਕ ਦਾ ਪ੍ਰਧਾਨ ਚੁਣੇ ਜਾਣ ‘ਤੇ ਦਿੱਤੀ ਵਧਾਈ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਜੇ ਬੰਗਾ ਨੂੰ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ ਹੈ। ਬਾਈਡੇਨ ਨੇ ਇਹ ਵੀ ਕਿਹਾ ਕਿ ਉਹ ਗਰੀਬੀ ਘਟਾਉਣ ਅਤੇ ਜਲਵਾਯੂ ਸਮੇਤ ਵਿਸ਼ਵ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਵਿਸ਼ਵ ਬੈਂਕ ਨੂੰ ਬਦਲਣ ਲਈ ਬੰਗਾ ਦੇ ਯਤਨਾਂ ਦਾ ਸਮਰਥਨ ਕਰਨ ਦੀ ਉਮੀਦ ਕਰ ਰਿਹਾ ਹੈ। ਇਕ ਟਵੀਟ ਵਿਚ ਬਾਈਡੇਨ ਨੇ ਕਿਹਾ ਕਿ “ਮੇਰੇ ਨਾਮਜ਼ਦ ਵਿਅਕਤੀ, ਅਜੈ ਬੰਗਾ ਨੂੰ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਬਣਨ ‘ਤੇ ਵਧਾਈ। ਮੈਂ ਅਜੈ ਨਾਲ ਉਸਦੀ ਨਵੀਂ ਭੂਮਿਕਾ ਵਿੱਚ ਕੰਮ ਕਰਨ, ਅਤੇ ਗਰੀਬੀ ਨੂੰ ਘਟਾਉਣ ਅਤੇ ਜਲਵਾਯੂ ਸਮੇਤ ਵਿਸ਼ਵ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਵਿਸ਼ਵ ਬੈਂਕ ਨੂੰ ਬਦਲਣ ਦੇ ਉਨ੍ਹਾਂ ਦੇ ਯਤਨਾਂ ਦਾ ਸਮਰਥਨ ਕਰਨ ਲਈ ਉਤਸੁਕ ਹਾਂ। 

ਇਸ ਤੋਂ ਪਹਿਲਾਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਭਾਰਤ ਵਿੱਚ ਜਨਮੇ ਅਜੈ ਬੰਗਾ ਨੂੰ ਵਿਸ਼ਵ ਬੈਂਕ ਦਾ ਪ੍ਰਧਾਨ ਚੁਣੇ ਜਾਣ ‘ਤੇ ਵਧਾਈ ਦਿੱਤੀ ਸੀ। ਬੰਗਾ ਦੇ ਪਿਛਲੇ ਕੰਮ ਲਈ ਸ਼ਲਾਘਾ ਕਰਦੇ ਹੋਏ ਹੈਰਿਸ ਨੇ ਟਵੀਟ ਕੀਤਾ ਕਿ “ਅਜੈ ਬੰਗਾ ਨੂੰ ਵਿਸ਼ਵ ਬੈਂਕ ਦੇ ਪ੍ਰਧਾਨ ਵਜੋਂ ਚੁਣੇ ਜਾਣ ‘ਤੇ ਵਧਾਈ। ਅਜੈ ਮੱਧ ਅਮਰੀਕਾ ਵਿੱਚ ਸਾਡੇ ਕੰਮ ਵਿੱਚ ਇੱਕ ਅਦੁੱਤੀ ਭਾਈਵਾਲ ਰਿਹਾ ਹੈ।”

ਬੁੱਧਵਾਰ ਨੂੰ ਬੰਗਾ ਨੂੰ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਚੁਣ ਲਿਆ ਗਿਆ। ਇੱਕ 25-ਮੈਂਬਰੀ ਕਾਰਜਕਾਰੀ ਬੋਰਡ ਨੇ ਸਾਬਕਾ ਮਾਸਟਰਕਾਰਡ ਸੀਈਓ ਦੀ ਚੋਣ ਕੀਤੀ, ਜਿਸ ਨੂੰ ਫਰਵਰੀ ਦੇ ਅਖੀਰ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਇਸ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਸੀ। ਬੋਰਡ ਵੱਲੋਂ ਪੰਜ ਸਾਲ ਦੇ ਕਾਰਜਕਾਲ ਲਈ ਉਨ੍ਹਾਂ ਦੀ ਅਗਵਾਈ ਨੂੰ ਮਨਜ਼ੂਰੀ ਦੇਣ ਲਈ ਵੋਟ ਦਿੱਤੇ ਜਾਣ ਤੋਂ ਤੁਰੰਤ ਬਾਅਦ ਪ੍ਰਕਾਸ਼ਿਤ ਇੱਕ ਬਿਆਨ ਵਿੱਚ ਬੈਂਕ ਨੇ ਕਿਹਾ ਕਿ “ਬੋਰਡ  ਬੰਗਾ ਨਾਲ ਵਿਸ਼ਵ ਬੈਂਕ ਸਮੂਹ ਵਿਕਾਸ ਪ੍ਰਕਿਰਿਆ ‘ਤੇ ਕੰਮ ਕਰਨ ਲਈ ਉਤਸੁਕ ਹੈ।” ਇੱਕ ਵਿੱਤ ਅਤੇ ਵਿਕਾਸ ਮਾਹਰ ਬੰਗਾ 2 ਜੂਨ ਨੂੰ ਇਹ ਅਹੁਦਾ ਸੰਭਾਲਣਗੇ। ਉਹ ਵਿਸ਼ਵ ਬੈਂਕ ਦੇ ਵਿਦਾ ਹੋਣ ਵਾਲੇ ਮੁਖੀ ਡੇਵਿਡ ਮਾਲਪਾਸ ਦੀ ਥਾਂ ਲੈਣ ਦੇ ਇਕਲੌਤੇ ਦਾਅਵੇਦਾਰ ਸਨ, ਜਿਨ੍ਹਾਂ ਦਾ ਕਾਰਜਕਾਲ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਖ਼ਤਮ ਹੋ ਰਿਹਾ ਹੈ। ਪ੍ਰਕਿਰਿਆ ਤੋਂ ਜਾਣੂ ਸੂਤਰਾਂ ਨੇ ਕਿਹਾ ਕਿ ਬੰਗਾ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਕਈ ਮੀਟਿੰਗਾਂ ਅਤੇ ਸੋਮਵਾਰ ਨੂੰ ਇੱਕ ਰਸਮੀ ਇੰਟਰਵਿਊ ਤੋਂ ਬਾਅਦ ਬੋਰਡ ਦੀ ਮਨਜ਼ੂਰੀ ਹਾਸਲ ਕੀਤੀ।

Add a Comment

Your email address will not be published. Required fields are marked *