ਮੈਡ੍ਰਿਡ ਓਪਨ : ਸਖਤ ਮਿਹਨਤ ਤੋਂ ਬਾਅਦ ਅਲਕਾਰਾਜ਼ ਸੈਮੀਫਾਈਨਲ ‘ਚ

ਮੈਡ੍ਰਿਡ : ਸਪੇਨ ਦੇ ਨੌਜਵਾਨ ਟੈਨਿਸ ਧਾਕੜ ਅਤੇ ਚੋਟੀ ਦਾ ਦਰਜਾ ਪ੍ਰਾਪਤ ਕਾਰਲੋਸ ਅਲਕਾਰਾਜ਼ ਨੇ ਰੂਸ ਦੇ ਕੈਰੇਨ ਖਾਚਾਨੋਵ ਨੂੰ ਸਖਤ ਟੱਕਰ ਦੇ ਕੇ ਮੈਡ੍ਰਿਡ ਓਪਨ ਦੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ। ਇਸ ਹਫਤੇ ਆਪਣਾ 20ਵਾਂ ਜਨਮਦਿਨ ਮਨਾ ਰਹੇ ਅਲਕਾਰਾਜ਼ ਨੇ ਬੁੱਧਵਾਰ ਨੂੰ 10ਵਾਂ ਦਰਜਾ ਪ੍ਰਾਪਤ ਖਾਚਾਨੋਵ ਨੂੰ 6-4, 7-5 ਨਾਲ ਹਰਾਇਆ।

ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਅਲਕਾਰਾਜ਼ ਦਾ ਐਤਵਾਰ ਨੂੰ ਫਾਈਨਲ ਵਿੱਚ ਥਾਂ ਬਣਾਉਣ ਲਈ ਬੋਰਨਾ ਕੋਰਿਕ ਜਾਂ ਡੇਨੀਅਲ ਅਲਟਮੇਅਰ ਦਾ ਸਾਹਮਣਾ ਹੋਵੇਗਾ। ਅਲਕਾਰਜ਼ ਨੇ ਜਿੱਤ ਤੋਂ ਬਾਅਦ ਕਿਹਾ, ”ਮੈਂ ਇੰਨੇ ਵੱਡੇ ਪੱਧਰ ‘ਤੇ ਮੈਚ ਖੇਡ ਕੇ ਬਹੁਤ ਖੁਸ਼ ਹਾਂ। ਮੇਰਾ ਅੰਦਾਜ਼ ਵੱਖ-ਵੱਖ ਸ਼ਾਟ ਖੇਡਣ ਅਤੇ ਟੈਨਿਸ ਨੂੰ ਵੱਖਰਾ ਬਣਾਉਣ ਦੀ ਕੋਸ਼ਿਸ਼ ਕਰਨਾ ਹੈ। ਇਸ ਦੌਰਾਨ ਮਹਿਲਾ ਸਿੰਗਲਜ਼ ਵਿੱਚ 12ਵਾਂ ਦਰਜਾ ਪ੍ਰਾਪਤ ਰੂਸ ਦੀ ਵੇਰੋਨਿਕਾ ਕੁਦਰਮੇਤੋਵਾ ਨੇ ਤੀਜਾ ਦਰਜਾ ਪ੍ਰਾਪਤ ਅਮਰੀਕਾ ਦੀ ਜੈਸਿਕਾ ਪੇਗੁਲਾ ਨੂੰ 6-4, 0-6, 6-4 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ।

Add a Comment

Your email address will not be published. Required fields are marked *