ਚੰਡੀਗੜ੍ਹ ਵਾਲੇ ਹੋ ਜਾਣ ਤਿਆਰ, 27 ਮਈ ਨੂੰ ਹੋਣ ਜਾ ਰਿਹਾ ਅਰਿਜੀਤ ਸਿੰਘ ਦਾ ਲਾਈਵ ਸ਼ੋਅ

ਚੰਡੀਗੜ੍ਹ – ਆਪਣੀ ਮਿੱਠੀ ਆਵਾਜ਼ ਨਾਲ ਲੱਖਾਂ-ਕਰੋੜਾਂ ਲੋਕਾਂ ਨੂੰ ਆਪਣਾ ਮੁਰੀਦ ਬਣਾਉਣ ਵਾਲੇ ਗਾਇਕ ਅਰਿਜੀਤ ਸਿੰਘ ਨੂੰ ਕੌਣ ਸੁਣਨਾ ਪਸੰਦ ਨਹੀਂ ਕਰਦਾ। ਹਰ ਕਿਸੇ ਨੂੰ ਉਨ੍ਹਾਂ ਦੇ ਗੀਤਾਂ ਦੀ ਉਡੀਕ ਰਹਿੰਦੀ ਹੈ। ਇਸ ਦੇ ਨਾਲ ਹੀ ਅਰਿਜੀਤ ਦੀਆਂ ਲਾਈਵ ਪ੍ਰਫਾਰਮੇਸਿਜ਼ ਵੀ ਚਰਚਾ ’ਚ ਰਹਿੰਦੀਆਂ ਹਨ, ਜਿਨ੍ਹਾਂ ਨੂੰ ਲੋਕ ਖ਼ੂਬ ਇੰਜੁਆਏ ਕਰਦੇ ਹਨ। ਹੁਣ ਅਰਿਜੀਤ ਸਿੰਘ ਚੰਡੀਗੜ੍ਹ ਵਿਖੇ ਲਾਈਵ ਸ਼ੋਅ ਕਰਨ ਜਾ ਰਹੇ ਹਨ।

ਅਰਿਜੀਤ ਦਾ ਇਹ ਸ਼ੋਅ 27 ਮਈ ਨੂੰ ਐਕਜ਼ੀਬਿਸ਼ਨ ਗਰਾਊਂਡ ਸੈਕਟਰ 34 ਚੰਡੀਗੜ੍ਹ ਵਿਖੇ ਹੋਵੇਗਾ, ਜਿਸ ਦੀਆਂ ਟਿਕਟਾਂ ਦੀ ਬੁਕਿੰਗ ਵੀ ਸ਼ੁਰੂ ਹੋ ਚੁੱਕੀ ਹੈ। ਜੇਕਰ ਅਰਿਜੀਤ ਸਿੰਘ ਦੇ ਯੂਟਿਊਬ ’ਤੇ ਸਭ ਤੋਂ ਵੱਧ ਸੁਣੇ ਜਾਣ ਵਾਲੇ ਗੀਤ ਦੀ ਗੱਲ ਕਰੀਏ ਤਾਂ ਇਸ ਦਾ ਨਾਂ ‘ਖੈਰੀਅਤ’ ਹੈ, ਜੋ ਸੁਸ਼ਾਂਤ ਸਿੰਘ ਰਾਜਪੂਤ ਤੇ ਸ਼ਰਧਾ ਕਪੂਰ ਦੀ ਫ਼ਿਲਮ ‘ਛਿਛੋਰੇ’ ਦਾ ਹੈ। ਇਸ ਗੀਤ ਨੂੰ ਯੂਟਿਊਬ ’ਤੇ 900 ਮਿਲੀਅਨ ਤੋਂ ਵੱਧ ਵਾਰ ਸੁਣਿਆ ਜਾ ਚੁੱਕਾ ਹੈ।

Add a Comment

Your email address will not be published. Required fields are marked *