ਲੁਧਿਆਣਾ ਗੈਸ ਲੀਕ ਮਾਮਲਾ: ਗਯਾ ਦੇ ਇਕ ਹੀ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

ਲੁਧਿਆਣਾ: ਪੰਜਾਬ ਦੇ ਲੁਧਿਆਣਾ ‘ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕ 5 ਲੋਕਾਂ ‘ਚ ਪਤੀ-ਪਤਨੀ ਅਤੇ 3 ਬੱਚੇ ਸ਼ਾਮਲ ਹਨ। ਸਾਰੇ ਮ੍ਰਿਤਕ ਗਯਾ ਜ਼ਿਲ੍ਹੇ ਦੇ ਕੋਂਚ ਥਾਣੇ ਅਧੀਨ ਪੈਂਦੇ ਪਿੰਡ ਮਾਂਝੀਆਵਾਂ ਧਨੂ ਬੀਘਾ ਦੇ ਰਹਿਣ ਵਾਲੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰਾਂ ‘ਚ ਮਾਤਮ ਛਾ ਗਿਆ। ਇਹ ਖ਼ਬਰ ਪਿੰਡ ‘ਚ ਪਹੁੰਚਣ ‘ਤੇ ਸੋਗ ਦਾ ਮਾਹੌਲ ਬਣ ਗਿਆ। ਜ਼ਿਕਰਯੋਗ ਹੈ ਕਿ ਲੁਧਿਆਣਾ ‘ਚ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 5 ਲੋਕ ਗਯਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਦੂਜੇ ਪਾਸੇ ਗਯਾ ਵਿੱਚ ਘਟਨਾ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਤੋਂ ਬਾਅਦ ਹਫੜਾ-ਦਫੜੀ ਮਚ ਗਈ ਹੈ। ਸਾਰੇ ਮ੍ਰਿਤਕ ਇਕ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ।

ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਵੀਲਾਸ਼ ਯਾਦਵ ਦੇ ਪਿਤਾ ਝਲਕਦੇਵ ਯਾਦਵ ਪੇਸ਼ੇ ਤੋਂ ਡਾਕਟਰ ਸਨ ਅਤੇ ਪੰਜਾਬ ਦੇ ਲੁਧਿਆਣਾ ਵਿੱਚ ਰਹਿ ਕੇ ਇਸ ਕਿੱਤੇ ਨੂੰ ਚਲਾ ਰਹੇ ਸਨ। ਕਵੀਲਾਸ਼ ਯਾਦਵ ਦੇ ਨਾਲ ਉਨ੍ਹਾਂ ਦੀ ਪਤਨੀ ਵਰਸ਼ਾ ਅਨੂਲਾ, ਬੇਟੀ ਕਲਪਨਾ, ਪੁੱਤਰ ਆਰੀਅਨ ਤੇ ਅਭੈ ਨਰਾਇਣ ਵੀ ਇਕੱਠੇ ਰਹਿੰਦੇ ਸਨ ਪਰ ਲੁਧਿਆਣਾ ‘ਚ ਅਜਿਹੀ ਜ਼ਹਿਰੀਲੀ ਗੈਸ ਲੀਕ ਹੋਣ ਦੀ ਘਟਨਾ ਵਿੱਚ ਇਸ ਪਰਿਵਾਰ ਦੇ 5 ਮੈਂਬਰਾਂ ਦੀ ਜਾਨ ਚਲੀ ਗਈ। ਦੂਜੇ ਪਾਸੇ ਗਯਾ ‘ਚ ਘਟਨਾ ਦੀ ਸੂਚਨਾ ਮਿਲਦਿਆਂ ਹੀ ਜਿੱਥੇ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਹੈ, ਉੱਥੇ ਹੀ ਪਿੰਡ ਦੇ ਲੋਕ ਵੀ ਸਦਮੇ ਵਿੱਚ ਹਨ।

ਜਾਣਕਾਰੀ ਅਨੁਸਾਰ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਕੋਂਚ ਥਾਣਾ ਅਧੀਨ ਪੈਂਦੇ ਮਾਂਝੀਆਵਾਂ ਤੋਲਾ ਧਨੂ ਬੀਘਾ ਦੇ ਰਹਿਣ ਵਾਲੇ ਕਵੀਲਾਸ਼ ਸ਼ਰਮਾ ਤੇ ਉਸ ਦੀ ਪਤਨੀ ਵਰਸ਼ਾ ਅਨੂਲਾ ਆਪਣੇ 3 ਬੱਚਿਆਂ ਨਾਲ ਲੁਧਿਆਣਾ ‘ਚ ਰਹਿੰਦੇ ਸਨ ਅਤੇ ਪੇਸ਼ੇ ਤੋਂ ਡਾਕਟਰ ਦਾ ਕੰਮ ਕਰਦੇ ਸਨ। ਘਟਨਾ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ‘ਚ ਜਿੱਥੇ ਜ਼ਹਿਰੀਲੀ ਗੈਸ ਲੀਕ ਹੋਣ ਦੀ ਘਟਨਾ ਵਾਪਰੀ ਸੀ, ਉਸ ਸਥਾਨ ਦੇ ਨੇੜੇ ਹੀ ਉਨ੍ਹਾਂ ਦੀ ਰਿਹਾਇਸ਼ ਸੀ। ਮੰਨਿਆ ਜਾ ਰਿਹਾ ਹੈ ਕਿ ਉਕਤ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਹੋਈ ਹੈ। ਇਹ ਸਾਰੇ ਐਤਵਾਰ ਨੂੰ ਲੁਧਿਆਣਾ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਮ੍ਰਿਤਕ ਪਾਏ ਗਏ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਗਯਾ ਦੇ ਕੋਂਛ ਥਾਣਾ ਅਧੀਨ ਪੈਂਦੇ ਮਾਂਝੀਆਵਾਂ ਧਨੂ ਬੀਘਾ ਇਲਾਕੇ ‘ਚ ਹੜਕੰਪ ਮਚ ਗਿਆ ਹੈ। ਲੁਧਿਆਣਾ, ਪੰਜਾਬ ਦੇ ਰਹਿਣ ਵਾਲੇ ਕੁਝ ਪਰਿਵਾਰਕ ਮੈਂਬਰਾਂ ਨੇ ਇਸ ਘਟਨਾ ਦੀ ਜਾਣਕਾਰੀ ਗਯਾ ਵਿਖੇ ਰਹਿ ਰਹੇ ਪਰਿਵਾਰ ਨੂੰ ਦਿੱਤੀ। ਇਹ ਮੰਦਭਾਗੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਵਿੱਚ ਹਫੜਾ-ਦਫੜੀ ਮਚ ਗਈ।

Add a Comment

Your email address will not be published. Required fields are marked *