ਫਿਲਮਫੇਅਰ ’ਚ ‘ਗੰਗੂਬਾਈ ਕਾਠੀਆਵਾੜੀ’ ਨੂੰ ਮਿਲੇ 10 ਐਵਾਰਡ

ਮੁੰਬਈ :  68ਵਾਂ ਹੁੰਡਈ ਫਿਲਮਫੇਅਰ ਅਵਾਰਡਸ 2023 ਮਹਾਰਾਸ਼ਟਰ ਟੂਰਿਜ਼ਮ ਨਾਲ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋਇਆ। ਸਿਤਾਰਿਆਂ ਨਾਲ ਭਰੀ ਰਾਤ ਦੀ ਸ਼ੁਰੂਆਤ ਆਲੀਆ ਭੱਟ, ਅਨਿਲ ਕਪੂਰ, ਰੇਖਾ, ਜਾਹਨਵੀ ਕਪੂਰ, ਨੋਰਾ ਫਤੇਹੀ, ਵਿੱਕੀ ਕੌਸ਼ਲ ਅਤੇ ਕਈ ਹੋਰਾਂ ਨੇ ਰੈੱਡ ਕਾਰਪੇਟ ‘ਤੇ ਸਟਾਈਲ ਨਾਲ ਕੀਤੀ। ਇਸ ਸਾਲ ਫਿਲਮਫੇਅਰ ਐਵਾਰਡ ਦੀ ਮੇਜ਼ਬਾਨੀ ਸਲਮਾਨ ਖ਼ਾਨ ਨੇ ਕੀਤੀ ਸੀ, ਸਟੇਜ ‘ਤੇ ਭਾਈਜਾਨ ਦਾ ਸਾਥ ਆਯੁਸ਼ਮਾਨ ਖੁਰਾਣਾ ਤੇ ਮਨੀਸ਼ ਪੌਲ ਨੇ ਦਿੱਤਾ।

10 ਫਿਲਮਫੇਅਰ ਐਵਾਰਡ ਆਪਣੇ ਨਾਂ ਕਰ ਚੁੱਕੀ ‘ਗੰਗੂਬਾਈ ਕਾਠੀਆਵਾੜੀ’ ਨੂੰ ਲੈ ਕੇ ਸੰਜੇ ਲੀਲਾ ਭੰਸਾਲੀ ਨੇ ਖੁਸ਼ੀ ਜਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਇਕ ਅਜਿਹੀ ਫ਼ਿਲਮ ਹੈ ਜਿਸ ’ਤੇ ਮੈਨੂੰ ਵਿਸ਼ਵਾਸ ਸੀ ਅਤੇ ਬਹੁਤ ਖੁਸ਼ ਹਾਂ ਕਿ ਮੈਂ ਇਹ ਫ਼ਿਲਮ ਬਣਾਈ। ਸੰਜੇ ਲੀਲਾ ਭੰਸਾਲੀ ਦੀ ‘ਗੰਗੂਬਾਈ ਕਾਠੀਆਵਾੜੀ’ ਨੇ ਹਾਲ ਹੀ ਵਿਚ ਹੋਏ ਫਿਲਮਫੇਅਰ ਐਵਾਰਡ ਨਾਈਟ ਵਿਚ ਧੂਮ ਮਚਾ ਦਿੱਤੀ ਅਤੇ 10 ਵੱਖ-ਵੱਖ ਵਰਗਾਂ ਵਿਚ ਐਵਾਰਡ ਜਿੱਤੇ।

ਸੰਜੇ ਲੀਲਾ ਭੰਸਾਲੀ ਨੇ ਕਿਹਾ, ‘ਇਹ ਸਾਡੇ ਲਈ ਵੱਡਾ ਪਲ ਹੈ। ਇਹ ਸਾਡੇ ਲਈ ਚੰਗਾ ਦਿਨ ਹੈ ਅਤੇ ਮੈਨੂੰ ਲੱਗਦਾ ਹੈ ਕਿ ਸਾਡੀ ਸਾਰੀ ਮਿਹਨਤ ਰੰਗ ਲਿਆਈ ਹੈ। ਮੈਂ ਬਹੁਤ ਖੁਸ਼ ਹਾਂ ਕਿ ਆਲਿਆ ਨੇ ਫ਼ਿਲਮ ਵਿਚ ਕੰਮ ਕੀਤਾ ਅਤੇ ਅਜੇ ਦੇਵਗਨ ਅਤੇ ਫ਼ਿਲਮ ਵਿਚ ਅਭਿਨੈ ਕਰਨ ਵਾਲੇ ਬਾਕੀ ਸਾਰੇ ਮਹਾਨ ਕਲਾਕਾਰ ਅਤੇ ਸਾਰੇ ਤਕਨੀਸ਼ੀਅਨ…ਇਹ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦਾ ਪਲ ਹੈ।’

Add a Comment

Your email address will not be published. Required fields are marked *