ਪਾਕਿ ਦੀ ਭਾਰਤੀ ਕਸ਼ਮੀਰ ਦੀ ਨਾਰਕੋ ਅੱਤਵਾਦ ਦੀ ਨੀਤੀਆਂ ਦਾ ਪਰਦਾਫਾਸ਼

ਗੁਰਦਾਸਪੁਰ – ਭਾਰਤੀ ਕਸ਼ਮੀਰ ਵਿਚ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਣ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਕਸ਼ਮੀਰ ਘਾਟੀ ਦੇ ਆਪਣੀ ਭਾਰਤ ਵਿਰੋਧੀ ਗੁਪਤ ਯੁੱਧ ਦੀ ਨੀਤੀ ’ਚ ਨਸ਼ੀਲੇ ਪਦਾਰਥਾਂ ਦੇ ਅੱਤਵਾਦ ਨੂੰ ਨਵੇਂ ਹਥਿਆਰ ਦੇ ਰੂਪ ਵਿਚ ਪ੍ਰਯੋਗ ਕਰ ਰਿਹਾ ਹੈ। ਸੂਤਰਾਂ ਅਨੁਸਾਰ ਪਾਕਿਸਤਾਨ ਦੇ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਵੱਲੋਂ ਆਪਣੀ ਤਿਆਰ ਕੀਤੀ ਰਿਪੋਰਟ ’ਚ ਕਿਹਾ ਗਿਆ ਕਿ ਭਾਰਤੀ ਕਸ਼ਮੀਰ ਵਿਚ ਨਾਰਕੋ ਅੱਤਵਾਦ ਵਿਚ ਚਿੰਤਾਜਨਕ ਵਾਧਾ ਹੋਇਆ ਹੈ। 

ਪਾਕਿਸਤਾਨੀ ਧਾਰਮਿਕ ਨੇਤਾਵਾਂ ਵੱਲੋਂ ਮਨੁੱਖਾਂ ਦੇ ਖ਼ਿਲਾਫ਼ ਦਿਖਾਈ ਇਸ ਬੇਰੁਖੀ ਕਾਰਨ ਸਮੱਸਿਆ ਵਿਚ ਰਿਕਾਰਡ ਵਾਧਾ ਹੋਇਆ ਹੈ। ਕਸ਼ਮੀਰ ਘਾਟੀ ’ਚ ਬੀਤੇ ਪੰਜ ਸਾਲ ’ਚ ਹੈਰੋਇਨ ਦੇ ਪ੍ਰਯੋਗ ਵਿਚ 2000 ਫੀਸਦੀ ਦਾ ਵਾਧਾ ਹੋਇਆ ਹੈ। ਪਾਕਿਸਤਾਨ ਨੇ ਹੁਣ ਡ੍ਰੋਨ ਦੀ ਮਦਦ ਨਾਲ ਕਸ਼ਮੀਰ ਵਿਚ ਵੱਡੀ ਮਾਤਰਾਂ ’ਚ ਨਸ਼ੀਲੇ ਪਦਾਰਥ ਦੀ ਸਪਲਾਈ ਸ਼ੁਰੂ ਕੀਤੀ ਹੈ। ਇਸ ਗੱਲ ਦੀ ਪੁਸ਼ਟੀ ਜੰਮੂ ਕਸ਼ਮੀਰ ਦੇ ਪੁਲਸ ਮਹਾਨਿਦੇਸ਼ਕ ਦਿਲਬਾਗ ਸਿੰਘ ਵੀ ਕਰ ਚੁੱਕੇ ਹਨ।

ਰਿਪੋਰਟ ’ਚ ਕਿਹਾ ਗਿਆ ਕਿ ਬੀਤੇ 30 ਸਾਲਾਂ ’ਚ ਜਮਾਤ-ਏ-ਇਸਲਾਮੀ ਸਮੇਤ ਹੋਰ ਕਈ ਅੱਤਵਾਦੀ ਸੰਗਠਨਾਂ ਨੇ ਪਾਕਿਸਤਾਨ ’ਚ ਮਾਨਵਤਾ ਦੀ ਗੱਲ ਕਰਨ ਵਾਲਿਆਂ ਨੂੰ ਚੁੱਪ ਕਰਵਾ ਦਿੱਤਾ ਹੈ। ਕਸ਼ਮੀਰ ਘਾਟੀ ਵਿਚ ਨੌਜਵਾਨਾਂ ਨੂੰ ਗੁੰਮਰਾਹ ਕਰਨ ਵਾਲੀਆਂ ਨੀਤੀਆਂ ’ਚ ਵੀ ਵਾਧਾ ਹੋਇਆ ਹੈ। ਕਸ਼ਮੀਰ ਘਾਟੀ ਦੇ ਧਾਰਮਿਕ ਗੁਰੂ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ ਹਾਂ ਅਤੇ ਇਹੀ ਕਾਰਨ ਹੈ ਕਿ ਨੌਜਵਾਨਾਂ ਦੇ ਭਟਕਣ ਵਾਲਾ ਵਿਵਹਾਰ ਕੱਟੜਵਾਦ ਦੇ ਬਾਅਦ ਹੁਣ ਨਸ਼ਿਆਂ ਦੇ ਪ੍ਰਯੋਗ ਦੀ ਵੱਲ ਵੱਧਦਾ ਜਾ ਰਿਹਾ ਹੈ। ਧਾਰਮਿਕ ਗੁਰੂ ਕੁਰਾਨ ਆਦਿ ਦੀ ਸਿੱਖਿਆਵਾਂ ਦਾ ਪ੍ਰਚਾਰ ਕਰਨ ਦੀ ਬਿਜਾਏ ਭਾਰਤ ਵਿਰੋਧੀ ਅਤੇ ਇਸਲਾਮ ਦੇ ਸਿੱਖਿਆਵਾਂ ਦਾ ਗਲਤ ਪ੍ਰਚਾਰ ਕਰ ਰਹੇ ਹਨ।

Add a Comment

Your email address will not be published. Required fields are marked *