ਕਾਂਗਰਸ ਸੱਤਾ ’ਚ ਆਈ ਤਾਂ ਦੰਗਿਆਂ ਦੀ ਲਪੇਟ ‘ਚ ਰਹੇਗਾ ਕਰਨਾਟਕ : ਅਮਿਤ ਸ਼ਾਹ

ਬਾਗਲਕੋਟ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਜੇ ਕਰਨਾਟਕ ’ਚ ਕਾਂਗਰਸ ਸੱਤਾ ’ਚ ਆਉਂਦੀ ਹੈ ਤਾਂ ਸੂਬਾ ਵੰਸ਼ਵਾਦ ਦੀ ਰਾਜਨੀਤੀ ਦੇ ਸਿਖਰ ’ਤੇ ਹੋਵੇਗਾ ਅਤੇ ਇਹ ਦੰਗਿਆਂ ਦਾ ਸ਼ਿਕਾਰ ਹੋ ਜਾਵੇਗਾ। ਕਾਂਗਰਸ ਦੀ ਸਰਕਾਰ ਬਣਨ ’ਤੇ ਸੂਬੇ ’ਚ ਹੁਣ ਤੱਕ ਹੋਇਆ ਵਿਕਾਸ ‘ਰਿਵਰਸ ਗੀਅਰ’ ’ਚ ਚਲਾ ਜਾਵੇਗਾ।

ਕਰਨਾਟਕ ਦੇ ਲੋਕਾਂ ਨੂੰ ਸਿਆਸੀ ਸਥਿਰਤਾ ਲਈ ਵੋਟ ਪਾਉਣ ਦੀ ਅਪੀਲ ਕਰਦਿਆਂ ਸ਼ਾਹ ਨੇ ਜ਼ਿਲ੍ਹੇ ਦੇ ਤਰਦਾਲ ਵਿਖੇ ਮੰਗਲਵਾਰ ਇਕ ਜਲਸੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਇੱਥੇ ‘ਨਵਾਂ ਕਰਨਾਟਕ’ ਬਣਾ ਸਕਦੀ ਹੈ। ਪਾਰਟੀ ਦੇ ਮੁੱਖ ਚੋਣ ਰਣਨੀਤੀਕਾਰ ਅਤੇ ਪ੍ਰਚਾਰਕਾਂ ‘ਚੋਂ ਇਕ ਸ਼ਾਹ ਨੇ ਕਿਹਾ ਕਿ ਜੇ ਕਾਂਗਰਸ ਗਲਤੀ ਨਾਲ ਸੱਤਾ ’ਚ ਆ ਗਈ ਤਾਂ ਭ੍ਰਿਸ਼ਟਾਚਾਰ ਆਪਣੇ ਸਿਖਰ ’ਤੇ ਹੋਵੇਗਾ। ਸ਼ਾਹ ਆਪਣੀ ਪਾਰਟੀ ਦੇ ਨੇਤਾਵਾਂ ਨਾਲ ਜਨਤਕ ਮੀਟਿੰਗਾਂ, ਰੋਡ ਸ਼ੋਅ ਅਤੇ ਸਮੀਖਿਆ ਮੀਟਿੰਗਾਂ ਲਈ ਕਰਨਾਟਕ ਦੇ 2 ਦਿਨਾਂ ਦੌਰੇ ’ਤੇ ਹਨ।

Add a Comment

Your email address will not be published. Required fields are marked *