ਬੰਦੂਕ ਸਾਫ਼ ਕਰਦਿਆਂ ਚੱਲੀ ਗੋਲ਼ੀ, 12ਵੀਂ ਦੇ ਵਿਦਿਆਰਥੀ ਦੀ ਮੌਤ

ਲੁਧਿਆਣਾ –ਥਾਣਾ ਸਦਰ ਦੇ ਜਸਦੇਵ ਨਗਰ ਇਲਾਕੇ ’ਚ ਸੋਮਵਾਰ ਨੂੰ ਆਪਣੇ ਘਰ ਬੰਦੂਕ ਦੀ ਸਫ਼ਾਈ ਕਰਦੇ ਸਮੇਂ ਅਚਾਨਕ ਗੋਲ਼ੀ ਚੱਲਣ ਕਾਰਨ ਨਨਕਾਣਾ ਪਬਲਿਕ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾ ਕੇ ਮੋਰਚਰੀ ਵਿਖੇ ਰਖਵਾ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਅਨੂਪ ਸਿੰਘ ਦੇ ਕੈਨੇਡਾ ਤੋਂ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਮ੍ਰਿਤਕ ਦੀ ਪਛਾਣ ਇਸ਼ਪ੍ਰੀਤ (17) ਵਜੋਂ ਹੋਈ ਹੈ।

ਜਾਂਚ ਅਧਿਕਾਰੀ ਏ. ਐੱਸ. ਆਈ. ਏ. ਅਸ਼ਵਨੀ ਕੁਮਾਰ ਅਨੁਸਾਰ ਸੋਮਵਾਰ ਦੁਪਹਿਰ ਨੂੰ ਰੋਜ਼ਾਨਾ ਦੀ ਤਰ੍ਹਾਂ ਬੇਟਾ ਸਕੂਲ ਤੋਂ ਘਰ ਪਰਤਿਆ ਅਤੇ ਫਿਰ ਰਾਤ ਦਾ ਖਾਣਾ ਖਾਣ ਤੋਂ ਬਾਅਦ ਉੱਪਰਲੀ ਮੰਜ਼ਿਲ ’ਤੇ ਸਥਿਤ ਆਪਣੇ ਕਮਰੇ ’ਚ ਗਿਆ ਤਾਂ ਦੁਪਹਿਰ ਤਕਰੀਬਨ 2 ਵਜੇ ਅਚਾਨਕ ਗੋਲ਼ੀ ਚੱਲਣ ਦੀ ਆਵਾਜ਼ ਆਈ, ਜਦੋਂ ਮਾਂ ਨੇ ਉੱਪਰ ਜਾ ਕੇ ਦੇਖਿਆ ਤਾਂ ਬੇਟਾ ਖੂਨ ਨਾਲ ਲੱਥਪੱਥ ਹਾਲਤ ’ਚ ਪਿਆ ਸੀ ਅਤੇ ਨੇੜੇ ਹੀ ਬੰਦੂਕ ਪਈ ਸੀ, ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਮੁਤਾਬਕ ਜਾਂਚ ’ਚ ਲੱਗਦਾ ਹੈ ਕਿ ਬੰਦੂਕ ਦੀ ਸਫ਼ਾਈ ਕਰਦੇ ਸਮੇਂ ਅਚਾਨਕ ਗੋਲੀ ਚੱਲ ਗਈ।

ਪੁਲਸ ਅਨੁਸਾਰ ਮ੍ਰਿਤਕ ਇਸ਼ਪ੍ਰੀਤ ਸ਼ੂਟਿੰਗ ਦਾ ਖਿਡਾਰੀ ਸੀ ਤੇ ਇਕ ਮਹੀਨਾ ਪਹਿਲਾਂ ਹੀ ਉਸ ਨੇ ਗੋਲਡ ਮੈਡਲ ਜਿੱਤਿਆ ਸੀ। ਇਸ਼ਪ੍ਰੀਤ 2 ਭੈਣਾਂ ਦਾ ਇਕਲੌਤਾ ਭਰਾ ਸੀ, ਵੱਡੀ ਭੈਣ ਕੈਨੇਡਾ ’ਚ ਪੜ੍ਹਦੀ ਹੈ, ਜੋ ਕਿ ਡਿਗਰੀ ਹਾਸਲ ਕਰਨਾ ਚਾਹੁੰਦੀ ਸੀ, ਜਿਸ ਕਾਰਨ ਪਿਤਾ ਉਸ ਕੋਲ ਚਲਾ ਗਿਆ ਜਦਕਿ ਘਰ ’ਚ ਛੋਟੀ ਭੈਣ, ਮਾਂ ਤੇ ਦਾਦਾ ਜੀ ਹਨ।

Add a Comment

Your email address will not be published. Required fields are marked *