ਲਾਈਵ ਮੈਚ ਦੌਰਾਨ ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਨੂੰ ਕੀਤੀ ਫਲਾਇੰਗ ਕਿੱਸ

ਬੈਂਗਲੁਰੂ – ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਐਤਵਾਰ ਨੂੰ ਖੇਡੇ ਗਏ ਮੈਚ ਵਿਚ ਬੈਂਗਲੁਰੂ ਨੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਆਰ.ਸੀ.ਬੀ. ਨੇ ਇਸ ਮੈਚ ਵਿਚ ਰਾਜਸਥਾਨ ਰਾਇਲਜ਼ ਨੂੰ 7 ਦੌੜਾਂ ਨਾਲ ਹਰਾਇਆ ਸੀ। ਉਥੇ ਹੀ ਇਸ ਮੈਚ ਨੂੰ ਦੇਖਣ ਲਈ ਵਿਰਾਟ ਕੋਹਲੀ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਸਟੈਂਡ ‘ਤੇ ਮੌਜੂਦ ਸੀ। ਮੈਚ ਦੌਰਾਨ ਵਿਰਾਟ ਕੋਹਲੀ ਨੇ ਰਾਜਸਥਾਨ ਦੇ ਖਿਡਾਰੀ ਜਾਇਸਵਾਲ ਕੈਚ ਫੜਨ ਤੋਂ ਬਾਅਦ ਸਟੈਂਡ ‘ਚ ਖੜ੍ਹੀ ਅਨੁਸ਼ਕਾ ਸ਼ਰਮਾ ਨੂੰ ਫਲਾਇੰਗ ਕਿੱਸ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਉਥੇ ਹੀ ਅਨੁਸ਼ਕਾ ਨੂੰ ਆਪਣੇ ਪਤੀ ਦਾ ਇਹ ਅੰਦਾਜ਼ ਬਹੁਤ ਪਸੰਦ ਆਇਆ ਅਤੇ ਫਲਾਇੰਗ ਕਿੱਸ ਤੋਂ ਬਾਅਦ ਅਦਾਕਾਰਾ ਮੁਸਕਰਾਉਂਦੀ ਅਤੇ ਸ਼ਰਮਾਉਂਦੀ ਨਜ਼ਰ ਆਈ।

ਦੱਸ ਦੇਈਏ ਕਿ ਇਸ ਮੈਚ ‘ਚ ਵਿਰਾਟ ਕੋਹਲੀ ਇਕ ਵਾਰ ਫਿਰ ਕਪਤਾਨੀ ਕਰਦੇ ਨਜ਼ਰ ਆਏ ਸਨ। ਇਸ ਤਰ੍ਹਾਂ ਵਿਰਾਟ ਕੋਹਲੀ ਨੇ ਲਗਾਤਾਰ ਦੂਜੇ ਮੈਚ ਵਿੱਚ ਕਪਤਾਨੀ ਕੀਤੀ ਹੈ। RCB ਟੀਮ ਨੇ ਆਪਣੀ ‘ਗੋ ਗ੍ਰੀਨ’ ਪਹਿਲਕਦਮੀ ਦੇ ਹਿੱਸੇ ਵਜੋਂ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਹਰੇ ਰੰਗ ਦੀ ਪੋਸ਼ਾਕ ਪਾਈ ਹੋਈ ਸੀ। ਆਰ.ਸੀ.ਬੀ. ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ‘ਤੇ 189 ਦੌੜਾਂ ਬਣਾਉਣ ਤੋਂ ਬਾਅਦ ਰਾਜਸਥਾਨ ਰਾਇਲਜ਼ ਨੂੰ 6 ਵਿਕਟਾਂ ‘ਤੇ 182 ਦੌੜਾਂ ‘ਤੇ ਰੋਕ ਦਿੱਤਾ ਸੀ। ਰਾਜਸਥਾਨ ਲਈ ਦੇਵਦੱਤ ਪਡੀਕਲ ਨੇ ਸਭ ਤੋਂ ਵੱਧ 52 ਦੌੜਾਂ ਦਾ ਯੋਗਦਾਨ ਪਾਇਆ ਸੀ। ਆਰ.ਸੀ.ਬੀ. ਲਈ ਹਰਸ਼ਲ ਪਟੇਲ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ ਸਨ।

Add a Comment

Your email address will not be published. Required fields are marked *