ਫ਼ਿਲਮ ‘ਗਾਰਡੀਅਨਜ਼ ਆਫ ਦਿ ਗਲੈਕਸੀ’ 5 ਮਈ ਨੂੰ ਹੋਵੇਗੀ ਰਿਲੀਜ਼

ਮੁੰਬਈ : ਜੇਮਸ ਗਨ ਦੀ ਆਖਰੀ ਫ਼ਿਲਮ ‘ਗਾਰਡੀਅਨਜ਼ ਆਫ ਦਿ ਗਲੈਕਸੀ’ 5 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਕ੍ਰਿਸ ਪ੍ਰੈਟ, ਜੋ ਸਲਡਾਨਾ, ਕੈਰਨ ਗਿਲਨ, ਪੋਮ ਕਲੇਮੈਂਟਿਫ ਤੇ ਵਿਨ ਡੀਜ਼ਲ ਨੇ ਡਿਜ਼ਨੀਲੈਂਡ ਪੈਰਿਸ ਦੇ ਮਾਰਵਲ ਅਵੈਂਜਰਜ਼ ਕੈਂਪਸ ’ਚ ਆਯੋਜਿਤ ਯੂਰਪੀਅਨ ਗਾਲਾ ਸਮਾਗਮ ’ਚ ਸ਼ਿਰਕਤ ਕੀਤੀ। ਫ਼ਿਲਮ ‘ਗਾਰਡੀਅਨਜ਼ ਆਫ ਦਿ ਗਲੈਕਸੀ ਵਾਲਿਊਮ 3’ ਜੇਮਸ ਗਨ ਦੁਆਰਾ ਨਿਰਦੇਸ਼ਿਤ ਹੈ। ਮਾਰਵਲ ਸਟੂਡੀਓਜ਼ ‘ਗਾਰਡੀਅਨਜ਼ ਆਫ਼ ਦਿ ਗਲੈਕਸੀ ਵਾਲਿਊਮ 3’ ਭਾਰਤ ’ਚ 5 ਮਈ ਨੂੰ ਅੰਗਰੇਜ਼ੀ, ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ।

ਇਹ ਮਾਰਵਲ ਸਟੂਡੀਓਜ਼ ਫਿਲਮ ਕ੍ਰਿਸ ਪ੍ਰੈਟ, ਜੋ ਸਲਡਾਨਾ, ਕੈਰਨ ਗਿਲਨ, ਪੋਮ ਕਲੇਮੈਂਟਿਫ ਵਰਗੇ ਸਿਤਾਰਿਆਂ ਨਾਲ ਸ਼ਿੰਗਾਰੀ ਗਈ ਹੈ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਲਈ ਸਕ੍ਰੀਨ ’ਤੇ ਦੇਖਣਾ ਕਿਸੇ ਵਿਜ਼ੂਅਲ ਟ੍ਰੀਟ ਤੋਂ ਘੱਟ ਨਹੀਂ ਹੈ। ਭਾਰਤੀ ਪ੍ਰਸ਼ੰਸਕਾਂ ’ਚ ਵੀ ਫਿਲਮ ਦਾ ਕ੍ਰੇਜ਼ ਸਾਫ ਦੇਖਿਆ ਜਾ ਰਿਹਾ ਹੈ।

Add a Comment

Your email address will not be published. Required fields are marked *