ਪਾਕਿ ’ਚ ਭਾਰਤੀ ਚੈਨਲ ਪ੍ਰਸਾਰਿਤ ਕਰਨ ’ਤੇ ਫਿਰ ਲੱਗੀ ਪਾਬੰਦੀ

ਇਸਲਾਮਾਬਾਦ – ਪਾਕਿਸਤਾਨ ਦੇ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰ ਨੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤੀ ਚੈਨਲਾਂ ਦਾ ਪ੍ਰਸਾਰਣ ਕਰਨ ਵਾਲੇ ਕੇਬਲ ਟੀ. ਵੀ. ਆਪ੍ਰੇਟਰਾਂ ਵਿਰੁੱਧ ਦੇਸ਼ਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ। ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੇਮਰਾ) ਨੇ ਕੇਬਲ ਟੀ. ਵੀ. ਆਪ੍ਰੇਟਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਥਾਰਟੀ ਦੁਆਰਾ ਗੈਰ-ਕਾਨੂੰਨੀ ਜਾਂ ਪਾਬੰਦੀਸ਼ੁਦਾ ਐਲਾਨੀ ਭਾਰਤੀ ਸਮੱਗਰੀ ਦਾ ਪ੍ਰਸਾਰਣ ਤੁਰੰਤ ਬੰਦ ਕਰਨ।

ਅਥਾਰਿਟੀ ਨੇ ਕਿਹਾ ਕਿ ਕੇਬਲ ਟੀ. ਵੀ. ਨੈੱਟਵਰਕ ’ਤੇ ਵੰਡ ਲਈ ਪੇਮਾਰ ਲਾਇਸੈਂਸਧਾਰੀ ਤੋਂ ਇਲਾਵਾ ਕਿਸੇ ਹੋਰ ਚੈਨਲ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ, ਅਥਾਰਿਟੀ ਦੇ ਕਾਨੂੰਨਾਂ ਮੁਤਾਬਕ ਕਿਸੇ ਵੀ ਉਲੰਘਣਾ ਨਾਲ ਨਜਿੱਠਿਆ ਜਾਏਗਾ। ਡਾਨ ਨਿਊਜ਼ ਮੁਤਾਬਕ, ਕਰਾਚੀ ਖੇਤਰੀ ਦਫਤਰ ਨੇ ਵੱਖ-ਵੱਖ ਖੇਤਰਾਂ ਵਿਚ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਕੇਬਲ ਆਪ੍ਰੇਟਰਾਂ ਜਿਵੇਂ ਕਿ ਡਿਜੀਟਲ ਕੇਬਲ ਨੈੱਟਵਰਕ, ਹੋਮ ਮੀਡੀਆ ਕਮਿਊਨੀਕੇਸ਼ਨ (ਪ੍ਰਾਈਵੇਟ) ਲਿਮਟਿਡ, ਸ਼ਾਹਜ਼ੇਬ ਕੇਬਲ ਨੈੱਟਵਰਕ ਅਤੇ ਸਕਾਈ ਕੇਬਲ ਵਿਜ਼ਨ ’ਤੇ ਛਾਪੇਮਾਰੀ ਕੀਤੀ।

ਕਦੋਂ-ਕਦੋਂ ਲੱਗੀ ਪਾਬੰਦੀ

1. ਪਹਿਲੀ ਵਾਰ 1965 ਦੀ ਜੰਗ ਤੋਂ ਬਾਅਦ ਭਾਰਤੀ ਫਿਲਮਾਂ ’ਤੇ ਪਾਬੰਦੀ ਲਗਾਈ ਜੋ ਦਹਾਕਿਆਂ ਤੱਕ ਜਾਰੀ ਰਹੀ।

2. 2008 ਵਿਚ ਦੋ-ਪੱਖੀ ਸਬੰਧਾਂ ਵਿਚ ਸੁਧਾਰ ਤੋਂ ਬਾਅਦ ਪਾਬੰਦੀ ਹਟਾ ਲਈ ਗਈ।

3. ਕਸ਼ਮੀਰ ਮੁੱਦੇ ’ਤੇ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਤੋਂ ਬਾਅਦ 2016 ਵਿਚ ਪਾਬੰਦੀ ਲਗਾਈ।

4. ਲਾਹੌਰ ਹਾਈਕੋਰਟ ਨੇ 2018 ਵਿਚ ਪਾਬੰਦੀ ਵਿਰੁੱਧ ਫੈਸਲਾ ਦਿੱਤਾ ਪਰ ਅਕਤੂਬਰ 2018 ਵਿਚ ਸੁਪਰੀਮ ਕੋਰਟ ਨੇ ਹਾਈਕੋਰਟ ਦਾ ਫੈਸਲਾ ਪਲਟ ਦਿੱਤਾ ਅਤੇ ਫਿਰ ਤੋਂ ਪਾਬੰਦੀ ਲਗਾ ਦਿੱਤੀ।

Add a Comment

Your email address will not be published. Required fields are marked *