ਰਾਹੁਲ ਅੱਜ ਲੋਕ ਸਭਾ ਸਕੱਤਰੇਤ ਹਵਾਲੇ ਕਰਨਗੇ ਸਰਕਾਰੀ ਰਿਹਾਇਸ਼

ਨਵੀਂ ਦਿੱਲੀ, 21 ਅਪਰੈਲ-: ਮਾਣਹਾਨੀ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਮਗਰੋਂ ਸੰਸਦ ਮੈਂਬਰ ਵਜੋਂ ਅਯੋਗ ਐਲਾਨੇ ਗਏ ਕਾਂਗਰਸੀ ਨੇਤਾ ਰਾਹੁਲ ਗਾਂਧੀ ਅੱਜ ਆਪਣੀ ਅਧਿਕਾਰਤ ਰਿਹਾਇਸ਼ ਤੋਂ ਸਾਰਾ ਸਾਮਾਨ ਲੈ ਗਏ। ਸੂਤਰਾਂ ਨੇ ਦੱਸਿਆ ਕਿ ਉਹ 12 ਤੁਗਲਕ ਲੇਨ ਸਥਿਤ ਬੰਗਲਾ 22 ਅਪਰੈਲ ਨੂੰ ਲੋਕ ਸਭਾ ਸਕੱਤਰੇਤ ਹਵਾਲੇ ਕਰ ਦੇਣਗੇ।

ਕਾਂਗਰਸ ਦੇ ਸਾਬਕਾ ਪ੍ਰਧਾਨ ਨੂੰ ਰਾਹੁਲ ਗਾਂਧੀ ਨੂੰ ‘ਮੋਦੀ ਉਪਨਾਮ’ ਟਿੱਪਣੀ ਕੇਸ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਸੰਸਦ ਮੈਂਬਰ ਵਜੋਂ ਅਯੋਗ ਠਹਿਰਾਏ ਜਾਣ ਮਗਰੋਂ ਲੋਕ ਸਭਾ ਸਕੱਤਰੇਤ ਵੱਲਂ ਇੱਕ ਨੋਟਿਸ ਰਾਹੀਂ ਉਨ੍ਹਾਂ ਨੂੰ 22 ਅਪਰੈਲ ਤੱਕ ਸਰਕਾਰੀ ਰਿਹਾਇਸ਼ ਖਾਲੀ ਕਰਨ ਲਈ ਆਖਿਆ ਸੀ। ਉਨ੍ਹਾਂ ਨੇੇ 14 ਅਪਰੈਲ ਨੂੰ ਆਪਣਾ ਦਫ਼ਤਰ ਅਤੇ ਕੁਝ ਨਿੱਜੀ ਸਾਮਾਨ ਬੰਗਲੇ ਵਿੱਚੋਂ ਤਬਦੀਲ ਕਰ ਲਿਆ ਸੀ। ਰਾਹੁਲ ਗਾਂਧੀ ਨੂੰ ਇਹ ਬੰਗਲਾ ਸੰਸਦ ਮੈਂਬਰ ਵਜੋਂ ਅਲਾਟ ਹੋਇਆ ਸੀ।

ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਅੱਜ ਆਪਣਾ ਬਾਕੀ ਸਾਮਾਨ ਵੀ ਬੰਗਲੇ ਵਿੱਚੋਂ ਚੁੱਕ ਲਿਆ। ਉਨ੍ਹਾਂ ਦੇ ਸਾਮਾਨ ਨਾਲ ਭਰਿਆ ਇੱਕ ਟਰੱਕ ਬੰਗਲੇ ਵਿੱਚੋਂ ਬਾਹਰ ਨਿਕਲਦਾ ਦੇਖਿਆ ਗਿਆ। ਰਾਹੁਲ ਗਾਂਧੀ ਲਗਪਗ ਦੋ ਦਹਾਕਿਆਂ ਤੋਂ ਇਸ ਬੰਗਲੇ ’ਚ ਰਹਿਣਾ ਸ਼ੁਰੂ ਕਰ ਚੁੱਕੇ ਹਨ। ਸੂਤਰਾਂ ਨੇ ਦੱਸਿਆ ਕਿ ਆਪਣਾ ਦਫ਼ਤਰ ਤਬਦੀਲ ਕਰਨ ਮਗਰੋਂ ਉਹ ਪਹਿਲਾਂ ਹੀ ਆਪਣੀ ਮਾਂ ਅਤੇ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨਾਲ ਉਨ੍ਹਾਂ ਦੀ 10, ਜਨਪਥ ਰਹਿ ਰਹੇ ਹਨ। ਦੱਸਣਯੋਗ ਹੈ ਕਿ ‘ਮੋਦੀ ਉਪਨਾਮ’ ਟਿੱਪਣੀ ਕੇਸ ’ਚ ਸੂੁਰਤ ਦੀ ਇੱਕ ਅਦਾਲਤ ਨੇ 23 ਮਾਰਚ ਨੂੰ ਰਾਹੁਲ ਗਾਂਧੀ ਨੂੰ ਮਾਣਹਾਨੀ ਦਾ ਦੋਸ਼ੀ ਠਹਿਰਾਉਂਦਿਆਂ ਦੋ ਸਾਲ ਦੀ ਸਜ਼ਾ ਸੁਣਾਈ ਸੀ ਜਿਸ ਮਗਰੋਂ ਉਨ੍ਹਾਂ ਨੂੰ ਸੰਸਦ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਸੀ।

Add a Comment

Your email address will not be published. Required fields are marked *