ਖਾਣ ਲਈ ਧੁੱਪ ਦਿੰਦੇ ਸਨ ਮਾਪੇ, ਭੁੱਖ ਨਾਲ ਤੜਫ-ਤੜਫ ਮਰਿਆ ਇਕ ਮਹੀਨੇ ਦਾ ਮਾਸੂਮ

ਮਾਸਕੋ : ਕਈ ਲੋਕ ਆਪਣੇ ਬੇਵਕੂਫੀ ਭਰੇ ਫਤੂਰ ਕਾਰਨ ਆਪਣੇ ਹੀ ਪਰਿਵਾਰ ਅਤੇ ਬੱਚਿਆਂ ਲਈ ਜਾਨਲੇਵਾ ਬਣ ਜਾਂਦੇ ਹਨ। ਇਕ ਸੋਸ਼ਲ ਮੀਡੀਆ ਇਨਫਲੂਐਂਸਰ ਜੋੜੇ ਨੇ ਵੀ ਕੁਝ ਅਜਿਹੀ ਹੀ ਬੇਵਕੂਫੀ ਕੀਤੀ, ਜਿਸ ਦੇ ਕਾਰਨ ਉਨ੍ਹਾਂ ਦੇ ਇਕ ਮਹੀਨੇ ਦੇ ਬੱਚੇ ਦੀ ਜਾਨ ਚਲੀ ਗਈ। ਇਸ ਜੋੜੇ ਦਾ ਮੰਨਣਾ ਸੀ ਕਿ ਸੂਰਜ ਦੀ ਰੌਸ਼ਨੀ ਇਕ ਫੂਡ ਸੋਰਸ ਹੈ ਭਾਵ ਧੁੱਪ ‘ਚ ਰਹਿਣ ਨਾਲ ਇਨਸਾਨ ਦਾ ਢਿੱਡ ਭਰ ਸਕਦਾ ਹੈ। ਇਸੇ ਕਾਰਨ ਉਨ੍ਹਾਂ ਆਪਣੇ ਬੱਚੇ ਨੂੰ ਖਾਣਾ ਦੇਣਾ ਬੰਦ ਕਰ ਦਿੱਤਾ ਅਤੇ ਆਖਿਰਕਾਰ ਭੁੱਖ ਨਾਲ ਤੜਫ-ਤੜਫ ਕੇ ਬੱਚੇ ਦੀ ਮੌਤ ਹੋ ਗਈ।

33 ਸਾਲ ਦੀ ਓਕਸਾਨਾ ਮਿਰੋਨੋਵਾ ਤੇ 43 ਸਾਲ ਦੇ ਮੈਕਸੀਮ ਲਿਊਟੀ ਨੂੰ ਪੁਲਸ ਨੇ ਉਨ੍ਹਾਂ ਦੇ ਹੀ ਬੱਚੇ ਦੀ ਹੱਤਿਆ ਦੇ ਦੋਸ਼ ‘ਚ ਗ੍ਰਿਫ਼ਤਾਰ ਕਰ ਲਿਆ ਹੈ। ‘ਦਿ ਸੰਨ’ ਦੀ ਰਿਪੋਰਟ ਮੁਤਾਬਕ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਕੋਰਟ ਨੇ ਮਿਰੋਨੋਵਾ ਨੂੰ 2 ਮਹੀਨੇ ਲਈ ਹਾਊਸ ਅਰੈਸਟ ਕਰ ਦਿੱਤਾ ਹੈ। ਇਧਰ, ਬਲਾਗਰ ਲਿਊਟੀ ’ਤੇ ਆਪਣੇ ਬੱਚੇ ਦੇ ਉੱਪਰ ਆਪਣਾ ਬੇਤੁੱਕਾ ਨਿਊਟ੍ਰੀਸ਼ਨ ਆਈਡੀਆ ਟਰਾਈ ਕਰਨ ਦਾ ਦੋਸ਼ ਲੱਗਾ ਹੈ। ਜਾਂਚ ਵਿੱਚ ਭੁੱਖ ਕਾਰਨ ਬੱਚੇ ਨੂੰ ਨਿਮੋਨੀਆ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਰੂਸ ਵਿੱਚ ਸੋਚੀ ਦੇ ਹਸਪਤਾਲ ‘ਚ ਬੱਚੇ ਦੀ ਮੌਤ ਤੋਂ ਬਾਅਦ ਰੂਸੀ ਜਾਂਚ ਕਮੇਟੀ ਦੇ ਜੋੜੇ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।

ਲੋਕਲ ਮੀਡੀਆ ਦੀ ਮੰਨੀਏ ਤਾਂ ਖਾਣ-ਪੀਣ ਸਬੰਧੀ ਆਪਣੇ ਅਜੀਬ ਜਿਹੇ ਵਿਸ਼ਵਾਸ ਕਾਰਨ ਲਿਊਟੀ ਧਿਆਨ ਰੱਖਦਾ ਸੀ ਕਿ ਉਸ ਦੇ ਬੱਚੇ ਨੂੰ ਧੁੱਪ ਤੋਂ ਇਲਾਵਾ ਖਾਣਾ ਜਾਂ ਪਾਣੀ ਕੁਝ ਵੀ ਨਾ ਦਿੱਤਾ ਜਾਵੇ। ਇਹੋ ਬੱਚੇ ਦੀ ਮੌਤ ਦਾ ਕਾਰਨ ਬਣਿਆ।

Add a Comment

Your email address will not be published. Required fields are marked *