ਹੈੱਡ ਕਾਂਸਟੇਬਲ ਦੀ ਧੀ ਬਣੀ ਫਲਾਇੰਗ ਅਫ਼ਸਰ, 17 ਸਾਲ ਦੀ ਉਮਰ ‘ਚ ਪਾਸ ਕੀਤੀ NDA ਪ੍ਰੀਖਿਆ

ਨਵੀਂ ਦਿੱਲੀ – ਦਿੱਲੀ ਪੁਲਸ ’ਚ ਹੈੱਡ ਕਾਂਸਟੇਬਲ ਦੇ ਅਹੁਦੇ ’ਤੇ ਤਾਇਨਾਤ ਲਲਿਤ ਕੁਮਾਰ ਦੀ ਬੇਟੀ ਕੋਮਲ ਦਹੀਆ ਨੈਸ਼ਨਲ ਡਿਫੈਂਸ ਅਕੈਡਮੀ (ਐੱਨ. ਡੀ. ਏ.) ਦੀ ਪ੍ਰੀਖਿਆ ਪਾਸ ਕਰ ਕੇ ਫਲਾਇੰਗ ਅਫ਼ਸਰ ਬਣ ਗਈ ਹੈ। ਲਲਿਤ ਕੁਮਾਰ ਇਸ ਵੇਲੇ ਐੱਲ. ਜੀ. ਹਾਊਸ ’ਚ ਤਾਇਨਾਤ ਹਨ। ਲੜਕੀਆਂ ਲਈ ਫਲਾਇੰਗ ਅਫ਼ਸਰ ਦੀਆਂ 2 ਸੀਟਾਂ ਸਨ, ਜਿਨ੍ਹਾਂ ਵਿਚ ਕੋਮਲ ਪਹਿਲੇ ਨੰਬਰ ’ਤੇ ਰਹੀ। 17 ਸਾਲਾ ਕੋਮਲ ਨੇ ਇਸੇ ਸਾਲ ਮਾਰਚ ਵਿਚ 12ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਸ ਦਾ ਨਤੀਜਾ ਅਜੇ ਆਉਣਾ ਹੈ। ਕੋਮਲ ਦੇ ਪਿਤਾ 2008 ’ਚ ਕਾਂਸਟੇਬਲ ਵਜੋਂ ਦਿੱਲੀ ਪੁਲਸ ’ਚ ਭਰਤੀ ਹੋਏ ਸਨ। ਉਸ ਤੋਂ ਬਾਅਦ 2018 ’ਚ ਉਨ੍ਹਾਂ ਦੀ ਹੈੱਡ ਕਾਂਸਟੇਬਲ ਵਜੋਂ ਤਰੱਕੀ ਹੋਈ ਸੀ।

Add a Comment

Your email address will not be published. Required fields are marked *