ਫਰਵਰੀ ‘ਚ ESIC ਨੇ ਜੋੜੇ 16.03 ਲੱਖ ਨਵੇਂ ਮੈਂਬਰ

ਨਵੀਂ ਦਿੱਲੀ– ਕਰਮਚਾਰੀ ਰਾਜ ਬੀਮਾ ਨਿਗਮ (ਈ.ਐੱਸ.ਆਈ.ਸੀ.) ਨੇ ਫਰਵਰੀ 2023 ‘ਚ 16.03 ਲੱਖ ਨਵੇਂ ਮੈਂਬਰ ਸ਼ਾਮਲ ਕੀਤੇ ਹਨ। ਇਹ ਜਾਣਕਾਰੀ ਮੰਗਲਵਾਰ ਨੂੰ ਜਾਰੀ ਪੇਰੋਲ ਡੇਟਾ ‘ਚ ਦਿੱਤੀ ਗਈ ਹੈ। ਕਿਰਤ ਮੰਤਰਾਲੇ ਨੇ ਇੱਕ ਬਿਆਨ ‘ਚ ਕਿਹਾ ਕਿ ਕਰਮਚਾਰੀ ਰਾਜ ਬੀਮਾ ਨਿਗਮ ਦੇ ਤਹਿਤ ਫਰਵਰੀ ‘ਚ ਲਗਭਗ 11,000 ਨਵੇਂ ਅਦਾਰੇ ਰਜਿਸਟਰ ਕੀਤੇ ਗਏ ਹਨ, ਜੋ ਆਪਣੇ ਕਰਮਚਾਰੀਆਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਦੇ ਹਨ।

ਬਿਆਨ ਦੇ ਅਨੁਸਾਰ ਸਮੀਖਿਆ ਅਧੀਨ ਮਹੀਨੇ ‘ਚ ਸ਼ਾਮਲ ਕੀਤੇ ਗਏ ਕੁੱਲ 16.03 ਲੱਖ ਕਰਮਚਾਰੀਆਂ ‘ਚੋਂ 25 ਸਾਲ ਦੀ ਉਮਰ ਤੱਕ ਦੇ 7.42 ਲੱਖ ਮੈਂਬਰ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਚੰਗੇ ਮੌਕੇ ਮਿਲ ਰਹੇ ਹਨ। ਇਸੇ ਤਰ੍ਹਾਂ ਫਰਵਰੀ 2023 ‘ਚ 3.12 ਲੱਖ ਮਹਿਲਾ ਮੈਂਬਰਾਂ ਦੀ ਭਰਤੀ ਹੋਈ ਹੈ। ਅੰਕੜਿਆਂ ਦੇ ਅਨੁਸਾਰ, ਫਰਵਰੀ ‘ਚ ਈ.ਐੱਸ.ਆਈ. ਸਕੀਮ ਦੇ ਤਹਿਤ ਕੁੱਲ 49 ਟਰਾਂਸਜੈਂਡਰ ਕਰਮਚਾਰੀ ਰਜਿਸਟਰ ਕੀਤੇ ਗਏ ਸਨ। ਬਿਆਨ ਦੇ ਅਨੁਸਾਰ ਤਨਖਾਹ ਦੇ ਅੰਕੜੇ ਅਸਥਾਈ ਹਨ, ਕਿਉਂਕਿ ਡਾਟਾ ਜੁਟਾਉਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਰਹਿੰਦੀ ਹੈ।

Add a Comment

Your email address will not be published. Required fields are marked *