ਅਦਾਕਾਰਾ ਇਲਿਆਨਾ ਡੀਕਰੂਜ਼ ਨੇ ਦਿੱਤੀ ਖ਼ੁਸ਼ਖ਼ਬਰੀ, ਬਿਨਾਂ ਵਿਆਹ ਤੋਂ ਬਣੇਗੀ ਮਾਂ

ਮੁੰਬਈ – ‘ਕਿੱਕ’, ‘ਰੇਡ’, ‘ਬਰਫੀ’, ‘ਮੈਂ ਤੇਰਾ ਹੀਰੋ’, ‘ਰੁਸਤਮ’ ਵਰਗੀਆਂ ਕਈ ਸ਼ਾਨਦਾਰ ਫ਼ਿਲਮਾਂ ’ਚ ਨਜ਼ਰ ਆ ਚੁੱਕੀ ਬਾਲੀਵੁੱਡ ਅਦਾਕਾਰਾ ਇਲਿਆਨਾ ਡੀਕਰੂਜ਼ ਦੇ ਘਰ ਜਲਦ ਹੀ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਰਹੀ ਇਲਿਆਨਾ ਡੀਕਰੂਜ਼ ਨੇ ਸੋਸ਼ਲ ਮੀਡੀਆ ’ਤੇ ਖ਼ੁਸ਼ਖ਼ਬਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਉਹ ਜਲਦ ਹੀ ਮਾਂ ਬਣਨ ਵਾਲੀ ਹੈ। 37 ਸਾਲ ਦੀ ਇਲਿਆਨਾ ਡੀਕਰੂਜ਼ ਨੇ ਅਜੇ ਵਿਆਹ ਨਹੀਂ ਕਰਵਾਇਆ ਹੈ।

ਇਲਿਆਨਾ ਡੀਕਰੂਜ਼ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹਾਲਾਂਕਿ ਉਸ ਨੇ ਆਪਣੇ ਹੋਣ ਵਾਲੇ ਬੱਚੇ ਦੇ ਪਿਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਲਿਆਨਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਉਸ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਹੈ।

ਇਲਿਆਨਾ ਦੇ ਪ੍ਰੈਗਨੈਂਸੀ ਦੇ ਐਲਾਨ ਤੋਂ ਬਾਅਦ ਜਿਥੇ ਉਸ ਦੇ ਪ੍ਰਸ਼ੰਸਕ ਉਸ ਨੂੰ ਵਧਾਈ ਦੇ ਰਹੇ ਹਨ, ਉਥੇ ਹੀ ਸੋਸ਼ਲ ਮੀਡੀਆ ’ਤੇ ਕੁਝ ਲੋਕ ਇਹ ਜਾਣਨ ਲਈ ਕਾਫੀ ਉਤਸ਼ਾਹਿਤ ਹਨ ਕਿ ਇਸ ਅਣਜੰਮੀ ਬੱਚੀ ਦਾ ਪਿਤਾ ਕੌਣ ਹੈ?

ਹਾਲ ਹੀ ’ਚ ਖ਼ਬਰਾਂ ਆਈਆਂ ਸਨ ਕਿ ਇਲਿਆਨਾ ਡੀਕਰੂਜ਼ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਦੇ ਭਰਾ ਸੇਬੇਸਟੀਅਨ ਲੌਰੇਂਟ ਮਿਸ਼ੇਲ ਨੂੰ ਡੇਟ ਕਰ ਰਹੀ ਹੈ। ਕਰਨ ਜੌਹਰ ਨੇ ਵੀ ਕੌਫੀ ਵਿਦ ਕਰਨ ਸੀਜ਼ਨ 7 ਦੇ ਇਕ ਐਪੀਸੋਡ ’ਚ ਇਨ੍ਹਾਂ ਦੇ ਰਿਸ਼ਤੇ ਦੀ ਪੁਸ਼ਟੀ ਕੀਤੀ ਸੀ। ਦੋਵਾਂ ਨੂੰ ਪਰਿਵਾਰਕ ਛੁੱਟੀਆਂ ਦੌਰਾਨ ਵੀ ਇਕੱਠੇ ਦੇਖਿਆ ਗਿਆ ਸੀ ਪਰ ਅਦਾਕਾਰਾ ਨੇ ਹੁਣ ਤੱਕ ਇਸ ਰਿਸ਼ਤੇ ਦੀ ਪੁਸ਼ਟੀ ਨਹੀਂ ਕੀਤੀ ਹੈ।

Add a Comment

Your email address will not be published. Required fields are marked *